ਅੰਮ੍ਰਿਤਸਰ (ਸੁਮਿਤ ਖੰਨਾ) : ਜੇਕਰ ਤੁਸੀਂ ਅੰਮ੍ਰਿਤਸਰ 'ਚ ਰਹਿੰਦੇ ਹੋ ਤੇ ਤੁਹਾਨੂੰ ਕਿਸੇ ਕੁੱਤੇ ਨੇ ਕੱਟਿਆ ਹੈ ਤਾਂ ਤੁਹਾਡਾ ਬਚਣਾ ਮੁਸ਼ਕਲ ਹੈ। ਕਿਉਂਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਿਛਲੇ 4 ਦਿਨਾਂ ਤੋਂ ਐਂਟੀ-ਰੈਬਿਸ ਦੇ ਟੀਕੇ ਖਤਮ ਹੋ ਗਏ ਹਨ। ਦਰਅਸਲ, ਗੁਰੂ ਨਗਰੀ 'ਚ ਕੁੱਤਿਆਂ ਦਾ ਆਤੰਕ ਇਨਾਂ ਵੱਧ ਚੁੱਕਾ ਹੈ ਕਿ ਰੋਜ਼ਾਨਾਂ ਦਰਜਨਾਂ ਲੋਕ ਕੁੱਤੇ ਦੇ ਕੱਟਣ ਦਾ ਇਲਾਜ ਕਰਵਾਉਂਦੇ ਹਨ। ਪਰ ਇਥੇ ਟੀਕੇ ਖਤਮ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਾਰਕਿਟ 'ਚ ਇਹ ਟੀਕੇ ਕਾਫੀ ਮਹਿੰਗੇ ਮਿਲਦੇ ਹਨ।
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਇੰਜੈਕਸ਼ਨ ਮਗਵਾ ਲਏ ਜਾਣਗੇ। ਮੈਡੀਕਲ ਅਫਸਰ ਨੇ ਜਿਥੇ ਲੋਕਾਂ ਨੂੰ ਕੁੱਤਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਉਥੇ ਹੀ ਮਿਉਂਸੀਪਲ ਕਾਰਪੋਰੇਸ਼ਨ ਨੂੰ ਵੀ ਕੁੱਤਿਆਂ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਤਾਂ ਜੋ ਗੁਰੂ ਨਗਰੀ ਨੂੰ ਕੁੱਤਿਆਂ ਦੇ ਆਤੰਕ ਤੋਂ ਬਚਾਇਆ ਜਾ ਸਕੇ।
ਹੜਤਾਲ ਕਾਰਨ ਬੈਂਕਾਂ 'ਚ ਕੰਮਕਾਜ ਠੱਪ
NEXT STORY