ਜਲੰਧਰ : ਦੇਸ਼ ਭਰ 'ਚ ਸ਼ੁੱਕਰਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋਂ ਕੀਤੀ ਗਈ ਹੜਤਾਲ ਕੀਤੀ ਗਈ। ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨ ਦੇ ਕਨਵੀਨਰ ਅਮ੍ਰਿਤ ਲਾਲ ਨੇ ਦੱਸਿਆ ਕਿ ਅਖਿਲ ਭਾਰਤੀ ਬੈਂਕ ਅਫਸਰ ਵਲੋਂ ਦਿੱਤੇ ਗਏ ਸੱਦੇ 'ਤੇ ਦੇਸ਼ ਭਰ 'ਚ ਬੈਂਕਾਂ ਦੇ ਮੁਲਾਜ਼ਮ ਹੜਤਾਲ 'ਤੇ ਹਨ। ਸੂਬੇ 'ਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਇੰਡੀਆ ਦੀਆਂ ਲਗਭਗ ਸਾਰੀਆਂ ਸ਼ਖਾਵਾਂ 'ਚ ਕੰਮਕਾਜ ਪ੍ਰਭਾਵਿਤ ਰਿਹਾ। ਅੱਜ ਤੋਂ ਲਗਾਤਾਰ ਛੇ ਦਿਨ ਬੈਂਕਾਂ 'ਚ ਕੰਮਕਾਜ ਠੱਪ ਰਹੇਗਾ।
22 ਦਸੰਬਰ ਨੂੰ ਚੌਥੇ ਸ਼ਨੀਵਾਰ ਅਤੇ 23 ਨੂੰ ਐਤਵਾਰ ਹੋਣ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ। 24 ਦਸੰਬਰ ਨੂੰ ਬੈਂਕ ਖੁੱਲ੍ਹਣਗੇ। ਅਗਲੇ ਦਿਨ 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਅਤੇ 26 ਦਸੰਬਰ ਨੂੰ ਅਧਿਕਾਰੀਆਂ ਨਾਲ ਬੈਂਕ ਕਰਮਚਾਰੀ ਵੀ ਹੜਤਾਲ 'ਚ ਸ਼ਾਮਲ ਹੋਣਗੇ। ਇਸ ਕਾਰਨ ਬੁੱਧਵਾਰ ਨੂੰ ਵੀ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। ਲਾਲ ਨੇ ਦੱਸਿਆ ਕਿ ਕਨਫੈਡਰੇਸ਼ਨ ਮਈ 2017 ਨੂੰ ਦਿੱਤੇ ਚਾਰਟਰ ਆਫ ਡਿਮਾਂਡ ਦੇ ਆਧਾਰ 'ਤੇ 11ਵੇਂ ਦੋ-ਪੱਖੀ ਤਨਖਾਹ ਸੋਧ 'ਚ ਪੂਰਾ ਅਤੇ ਬਿਨਾਂ ਸ਼ਰਤ ਤਨਖਾਹ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 19 ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਮੰਗ ਨਹੀਂ ਮੰਨੀ ਗਈ ਹੈ। ਬੈਂਕ ਕਰਮਚਾਰੀ 11ਵੇਂ ਪੇਅ ਸਕੇਲ ਦੀ ਮੰਗ ਨੂੰ ਲੈ ਕੇ ਇਸ ਤੋਂ ਪਹਿਲਾਂ ਮਈ 'ਚ ਵੀ ਹੜਤਾਲ 'ਤੇ ਗਏ ਸਨ। ਇਸ ਦੇ ਬਾਅਦ ਵੀ ਮੰਗਾਂ ਦੀ ਸੁਣਵਾਈ ਨਾ ਹੋਣ ਕਾਰਨ ਅੱਜ ਫਿਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਹੈ। ਬੈਂਕਾਂ ਦਾ ਦਾਅਵਾ ਹੈ ਕਿ ਏ.ਟੀ.ਐੱਮ. 'ਚ ਲੋੜੀਦਾ ਕੈਸ਼ ਪਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਨਕਦੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਦਿਨ-ਦਿਹਾੜੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ
NEXT STORY