ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਖੇਡਾਂ ਦੇ ਖੇਤਰ 'ਚ ਲਗਾਤਾਰ ਪੱਛੜਦਾ ਜਾ ਰਿਹਾ ਹੈ। ਇਸ ਕਾਰਨ ਇਥੋਂ ਦੇ ਖਿਡਾਰੀ ਦੂਜੇ ਸੂਬਿਆਂ ਵੱਲ ਰੁਖ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਖਿਡਾਰੀ ਅਰਪਿੰਦਰ ਸਿੰਘ ਹੈ, ਜਿਸ ਨੇ ਏਸ਼ੀਆਈ ਖੇਡਾਂ 'ਚ ਟ੍ਰਿਪਲ ਜੰਪ 'ਚ ਭਾਰਤ ਨੂੰ 48 ਸਾਲਾ ਬਾਅਦ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਪਰ ਇਹ ਸ਼ਾਨ ਤੇ ਖਿਤਾਬ ਪੰਜਾਬ ਤੋਂ ਦੂਰ ਹਨ। ਕਿਉਂਕਿ ਅੰਮ੍ਰਿਤਸਰ ਵਾਸੀ ਹੋਣ ਦੇ ਬਾਵਜੂਦ ਅਰਪਿੰਦਰ ਸਿੰਘ ਨੇ ਹਰਿਆਣਾ ਵਲੋਂ ਇਸ ਖੇਡ 'ਚ ਹਿੱਸਾ ਲਿਆ। ਜਦੋਂ ਇਸ ਸਬੰਧੀ ਅਰਪਿੰਦਰ ਦੇ ਘਰ ਵਧਾਈ ਦੇਣ ਪੁੱਜੇ ਅੰਮ੍ਰਿਤਸਰ ਦੇ ਡੀ.ਸੀ. ਕਮਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮੁੱਦੇ 'ਤੇ ਗੋਲ-ਮੋਲ ਜਵਾਬ ਦਿੱਤਾ।
ਅਰਪਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ ਕਿ ਉਸ ਨੇ ਆਪਣੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਹੋਣਹਾਰ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੁਆਂਢੀ ਸੂਬੇ ਹਰਿਆਣਾ ਵਾਂਗ ਨਾਂ ਖੱਟਣ ਵਾਲੇ ਖਿਡਾਰੀਆਂ ਨੂੰ ਬਣਦਾ ਸਨਮਾਨ ਦੇ ਕੇ ਬਾਕੀ ਨੌਜਵਾਨ ਪੀੜ੍ਹੀ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰੇ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਨਿਕਲ ਕੇ ਆਪਣਾ ਤੇ ਦੇਸ਼ ਦਾ ਭਵਿੱਖ ਸਵਾਰਨ 'ਚ ਅਹਿਮ ਯੋਗਦਾਨ ਪਾ ਸਕਣ।
ਬਾਦਲਾਂ ਖਿਲਾਫ 'ਆਪ' ਨੇ ਕੀਤਾ ਪੁਤਲਾ ਫੂਕ ਪ੍ਰਦਰਸ਼ਨ (ਵੀਡੀਓ)
NEXT STORY