ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ ਦੇ ਆਦਰਸ਼ ਨਗਰ 'ਚ ਪਵਨ ਕੁਮਾਰ ਤਨੇਜਾ ਨਾਂ ਦੇ ਸ਼ਖਸ ਨੇ ਆਪਣਾ ਇਕ ਪ੍ਰਾਈਵੇਟ ਮੰਦਰ ਬਣਾਇਆ ਹੋਇਆ ਹੈ। ਪਵਨ ਕੁਮਾਰ ਤਨੇਜਾ ਦਾਅਵਾ ਕਰਦਾ ਕਿ ਉਸ 'ਚ ਮਾਤਾ ਆਉਂਦੀ ਹੈ ਅਤੇ ਉਹ ਲੋਕਾਂ ਦੇ ਦੁੱਖ ਦਰਦ ਦੂਰ ਕਰਦਾ ਹੈ। ਇਹ ਅਖੌਤੀ ਬਾਬਾ ਆਪਣੇ ਪਖੰਡ ਦੀ ਆੜ 'ਚ ਮਹਿਲਾਵਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ ਹੈ, ਬੀਤੀ 14 ਅਪ੍ਰੈਲ ਨੂੰ ਇਸ ਪਖੰਡੀ ਦੀ ਇਕ ਵੀਡੀਓ ਵਾਇਰਲ ਹੁੰਦੀ ਹੈ, ਜਿਸ 'ਚ ਉਸਦਾ ਘਿਨਾਉਣੇ ਚਿਹਰੇ ਦਾ ਖੁਲਾਸਾ ਹੁੰਦਾ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਸੁਨੀਲ ਕੁਮਾਰ ਨਾਂ ਦੇ ਸਖਸ਼ ਨੇ ਇਸ ਅਖੌਤੀ ਬਾਬੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਸਥਾਨਕ ਪੁਲਸ ਨੇ ਪਵਨ ਕੁਮਾਰ ਤਨੇਜਾ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਪਵਨ ਤਨੇਜਾ ਦੇ ਇਸ ਰੂਪ ਨੇ ਇੱਕ ਵਾਰ ਫਿਰ ਤੋਂ ਸਮਾਜ 'ਚ ਫੈਲੇ ਅਖੌਤੀ ਬਾਬਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇੱਕ ਪੜ੍ਹੇ ਲਿਖੇ ਸਮਾਜ 'ਚ ਅਜਿਹੇ ਬਾਬਿਆਂ ਦਾ ਪੈਦਾ ਹੋਣਾ ਸਮਾਜ ਲਈ ਵੀ ਸ਼ਰਮ ਦੀ ਗੱਲ ਹੈ। ਜੇਕਰ ਆਮ ਲੋਕ ਪ੍ਰਮਾਤਮਾ ਅਤੇ ਉਸਦੇ ਬਣਾਏ ਬੰਦਿਆ 'ਚ ਫਰਕ ਜਾਣ ਲੈਣ ਤਾਂ ਅਜਿਹੇ ਦੁਰਾਚਾਰੀ ਕਦੇ ਵੀ ਸਮਾਜ 'ਚ ਨਜ਼ਰ ਨਹੀਂ ਆਉਣਗੇ।
ਲੁਧਿਆਣਾ : ਸਾਢੇ 12 ਕਰੋੜ ਦੀ ਹੈਰੋਇਨ ਸਮੇਤ 3 ਗ੍ਰਿਫਤਾਰ
NEXT STORY