ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਗੁੰਡਾਗਰਦੀ ਵੱਧਦੀ ਹੀ ਜਾਂ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਦਰਜੀ ਨੂੰ ਆਪਣੇ ਸੀਤੇ ਹੋਏ ਕੱਪੜਿਆਂ ਦੇ ਪੈਸੇ ਮੰਗਣਾ ਹੀ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ ਸਰਬਜੀਤ ਕੌਰ ਆਪਣੇ ਸੀਤੇ ਹੋਏ ਕੱਪੜਿਆਂ ਦਾ ਮਿਹਨਤਾਨਾ ਮੰਗਣ ਗਈ ਤਾਂ ਗਾਹਕ ਦੇ ਬੇਟੇ ਨੇ ਉਸ ਨਾਲ ਗਾਲੀ-ਗਲੌਚ ਕੀਤਾ ਤੇ ਬਾਅਦ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਪਿਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਸਰਬਜੀਤ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਰਬਜੀਤ ਦੇ ਘਰ ਦੇ ਬਾਹਰ ਫਾਇਰਿੰਗ ਹੋਈ। ਗੁੰਡਾਗਰਦੀ ਦੀ ਇਹ ਵੀਡੀਓ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਹੈ।
ਘਟਨਾ ਸਬੰਧੀ ਸੂਚਨਾ ਮਿਲਦਿਆਂ ਪੁਲਸ ਨੇ ਸਰਬੀਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹਨ, ਜਿਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੁਲਤਾਨਪੁਰ ਲੋਧੀ 'ਚ ਬੰਦ ਹੋਣ ਸ਼ਰਾਬ ਦੇ ਠੇਕਿਆਂ ਸਣੇ ਮੀਟ ਦੀਆਂ ਦੁਕਾਨਾਂ (ਵੀਡੀਓ)
NEXT STORY