ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬੀਆਂ ਦੀ ਮਿਸਾਲ ਤਾਂ ਵੈਸੇ ਵੀ ਦੁਨੀਆ 'ਤੇ ਕੋਈ ਦੂਜੀ ਨਹੀਂ ਮਿਲਦੀ ਪਰ ਇੱਥੇ ਅਸੀਂ ਜਿਸ ਕੁੜੀ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਪੰਜਾਬਣ ਵੀ ਹੈ ਅਤੇ ਦਰਿਆਦਿਲ ਵੀ। ਅਸੀਂ ਗੱਲ ਕਰ ਰਹੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਹਿਕ ਮੀਰਪੂਰੀ ਦੀ। ਮਹਿਕ ਦੇ ਪਿਤਾ ਦੀ ਮੌਤ 7 ਸਾਲ ਪਹਿਲਾਂ ਕੈਂਸਰ ਨਾਲ ਹੋਈ ਸੀ। ਮਹਿਕ ਆਪਣੇ ਪਿਤਾ ਨੂੰ ਤਾਂ ਨਹੀਂ ਬਚਾ ਸਕੀ ਪਰ ਪਿਤਾ ਦੀ ਮੌਤ ਤੋਂ ਬਾਅਦ ਕੈਂਸਰ ਪੀੜਤਾਂ ਨੂੰ ਬਚਾਉਣ ਲਈ ਉਹ ਕਰੋੜਾਂ ਰੁਪਏ ਖਰਚ ਚੁੱਕੀ ਹੈ।
ਕੈਂਸਰ ਪੀੜਤਾਂ ਨੂੰ ਨੇੜੇ ਤੋਂ ਤੱਕ ਚੁੱਕੀ ਮਹਿਕ ਹੁਣ ਕੈਂਸਰ ਪੀੜਤਾਂ ਦੇ ਜੀਵਨ 'ਚ ਜ਼ਿੰਦਾਦਿਲੀ ਦੇ ਮਹਿਕ ਖਿੰਡਾ ਰਹੀ ਹੈ। ਅੰਮ੍ਰਿਤਸਰ 'ਚ ਮਹਿਕ ਅਤੇ ਉਸ ਵਰਗੀਆਂ ਹੋਰ ਮਹਿਲਾਵਾਂ ਨੂੰ ਇਕ ਸਮਾਜਿਕ ਸੰਸਥਾ 'ਫੁਲਕਾਰੀ' ਵਲੋਂ ਸਨਮਾਨਿਤ ਕੀਤਾ ਗਿਆ।
ਮਹਿਕ ਵਰਗੀਆਂ ਮਹਿਲਾਵਾਂ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਇਕ ਚਪੇੜ ਹਨ, ਜੋ ਕੁੜੀਆਂ ਨੂੰ ਬੋਝ ਸਮਝਦੇ ਹਨ। ਮਹਿਕ ਸਿਰਫ ਆਪਣੇ ਘਰ ਨਹੀਂ ਸਗੋਂ ਪਤਾ ਨਹੀਂ ਕਿੰਨੇਂ ਘਰਾਂ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕ ਕੇ ਖੜ੍ਹੀ ਹੈ ਤੇ ਇਕ ਮਿਸਾਲ ਪੇਸ਼ ਕਰ ਰਹੀ ਹੈ।
ਲੁਧਿਆਣਾ 'ਚ ਬਿੱਟੂ ਦੇ ਮੁਕਾਬਲੇ ਕੋਈ ਨਹੀਂ : ਭਾਰਤ ਭੂਸ਼ਣ
NEXT STORY