ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਖੇ ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਾਂਗਰਸੀਆਂ 'ਤੇ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੰਕਾਰੀ ਦੱਸਦਿਆਂ ਕਿਹਾ ਕਿ ਉਹ ਬੀਤੇ ਦਿਨ ਬਠਿੰਡਾ ਵਿਖੇ ਹੋਏ ਰੋਡ ਸ਼ੋਅ ਨੂੰ ਛੱਡ ਕੇ ਭੱਜ ਗਏ ਸਨ। ਕੈਪਟਨ ਬੁਖਲਾਹਟ 'ਚ ਹਨ ਤੇ ਇਸੇ ਕਰਕੇ ਉਹ ਹੁਣ ਕਾਂਗਰਸੀਆਂ ਨੂੰ ਦਬਕੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਇਸ ਦਾ ਜਵਾਬ ਹੁਣ ਉਨ੍ਹਾਂ ਨੂੰ ਦੇਣੀ ਹੀ ਪਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਸਰਕਾਰ ਦੇ ਮਿਸ਼ਨ 13 ਸਬੰਧੀ ਬੋਲਦਿਆ ਕਿਹਾ ਕਿ ਇਹ ਮਿਸ਼ਨ ਕਾਂਗਰਸ ਨਹੀਂ ਬਲਕਿ ਅਕਾਲੀ ਦਲ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦਾ ਇਹ ਮਿਸ਼ਨ ਪੂਰਾ ਨਾ ਹੋਇਆ ਤਾਂ ਕੈਪਟਨ ਨੂੰ ਵੀ ਅਸਤੀਫਾ ਦੇਣਾ ਪਵੇਗਾ। ਉਨ੍ਹਾਂ ਨੇ ਪੰਜਾਬੀ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਵਲੋਂ ਵਿਦਾਇਕੀ ਤੋਂ ਦਿੱਤੇ ਗਏ ਅਸਤੀਫੇ 'ਤੇ ਬੋਲਦਿਆ ਕਿਹਾ ਕਿ ਖਹਿਰਾ ਨੇ ਕਾਂਗਰਸ ਦੇ ਇਸ਼ਾਰੇ 'ਤੇ ਹੀ ਵਿਦਾਇਕੀ ਛੱਡੀ ਹੈ।
ਚੰਡੀਗੜ੍ਹ : ਡੀ. ਸੀ. ਦਫਤਰ 'ਚ ਕਾਂਗਰਸੀ ਕਾਰਕੁੰਨਾਂ ਦੀ ਪੁਲਸ ਨਾਲ ਝੜਪ
NEXT STORY