ਚੰਡੀਗੜ੍ਹ (ਭਗਵਤ) : ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਨਾਮਜ਼ਦਗੀ ਭਰਨ ਦੌਰਾਨ ਕਾਂਗਰਸੀ ਵਰਕਰਾਂ ਤੇ ਪੁਲਸ ਵਿਚਕਾਰ ਝੜਪ ਹੋ ਗਈ ਅਤੇ ਖੂਬ ਧੱਕਾ-ਮੁੱਕੀ ਵੀ ਹੋਈ। ਜਾਣਕਾਰੀ ਮੁਤਾਬਕ ਜਦੋਂ ਪਵਨ ਬਾਂਸਲ ਨਾਮਜ਼ਦਗੀ ਭਰਨ ਲਈ ਡਿਪਟੀ ਕਮਿਸ਼ਨਰ ਦਫਤਰ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨਾਲ ਕੁਝ ਕਾਂਗਰਸੀ ਵਰਕਰ ਵੀ ਜਾਣ ਲੱਗੇ, ਜਿਨ੍ਹਾਂ ਨੂੰ ਅੰਦਰ ਜਾਣ ਤੋਂ ਪੁਲਸ ਨੇ ਰੋਕ ਲਿਆ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਦੀ ਪੁਲਸ ਨਾਲ ਕਾਫੀ ਧੱਕਾ-ਮੁੱਕੀ ਵੀ ਹੋਈ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ 'ਚੌਂਕੀਦਾਰ ਚੋਰ ਹੈ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਸਿੱਖਿਆ ਵਿਭਾਗ ਦੇ ਦਾਅਵੇ ਠੁੱਸ, ਸਰਕਾਰੀ ਸਕੂਲਾਂ ਤੋਂ ਟੁੱਟਿਆ ਵਿਦਿਆਰਥੀਆਂ ਦਾ ਮੋਹ
NEXT STORY