ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਨੇ ਇਕ ਅਜਿਹੇ ਕਾਰ ਚੋਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸਨੂੰ ਲਗਜ਼ਰੀ ਗੱਡੀਆਂ ਦੇ ਸ਼ੌਕ ਨੇ ਡਰਾਈਵਰ ਤੋਂ ਚੋਰ ਬਣਾ ਦਿੱਤਾ। ਇਹ ਵਿਅਕਤੀ ਪਹਿਲਾਂ ਲਗਜ਼ਰੀ ਗੱਡੀਆਂ ਚੋਰੀ ਕਰਦਾ ਤੇ ਉਨ੍ਹਾਂ ਦੀਆਂ ਨੰਬਰ ਪਲੇਟਾਂ ਬਦਲ ਕੇ ਕੁਝ ਸਮਾਂ ਘੁੰਮਣ ਮਗਰੋਂ ਅੱਗੇ ਵੇਚ ਦਿੰਦਾ। ਸਤੀਸ਼ ਨਾਂ ਦੇ ਇਸ ਵਿਅਕਤੀ ਕੋਲੋਂ ਪੁਲਸ ਨੇ ਇਕ ਚੋਰੀ ਦੀ ਕਾਰ ਵੀ ਬਰਾਮਦ ਕੀਤੀ ਹੈ, ਜੋ ਇਸਨੇ ਡਰਾਈਵਰ ਹੁੰਦੇ ਸਮੇਂ ਆਪਣੇ ਮਾਲਿਕ ਦੀ ਕਾਰ ਚੋਰੀ ਕੀਤੀ ਸੀ।
ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਦੌਰਾਨ ਇਸ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਪੰਜਾਬ 'ਚ ਪਾਣੀ ਦੀ ਭਾਰੀ ਕਿੱਲਤ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜਾਰੀ ਕੀਤਾ ਲੈਟਰ
NEXT STORY