ਅੰਮ੍ਰਿਤਸਰ : ਚੀਫ ਜੂਡੀਸ਼ੀਅਲ ਮੈਜਿਸਟ੍ਰੇਟ (ਸੀ.ਜੇ.ਐੱਮ) ਅਦਾਲਤ ਵਲੋਂ ਨਸ਼ਾ ਤਸਕਰੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਨਾ ਹੋਣ 'ਤੇ ਡੀ.ਐੱਸ.ਪੀ. ਵਵਿੰਦਰ ਮਹਾਜਨ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ ਨੇ ਡੀ.ਐੱਸ.ਪੀ. ਨੂੰ ਛੇ ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਸਾਲ 2016 ਦੇ ਹੈਰੋਇਨ ਤਸਕਰੀ ਦੇ ਮਾਮਲੇ ਦੀ ਸੁਣਵਾਈ ਲਈ ਅਦਾਲਤ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪੇਸ਼ ਨਹੀਂ ਹੋਏ। ਹਾਲਾਂਕਿ ਉਨ੍ਹਾਂ ਨੇ ਘਟਨਾ ਵਾਲੇ ਦਿਨ ਦੀ ਐੱਫ.ਆਈ.ਆਰ. ਸਮੇਤ ਸਾਰੇ ਦਸਤਾਵੇਜ਼ ਅਦਾਲਤ 'ਚ ਪੇਸ਼ ਕਰ ਦਿੱਤੇ ਸਨ।
ਇਸ ਸਬੰਧੀ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐੱਸ.ਪੀ. ਵਵਿੰਦਰ ਮਹਾਜਨ ਉਹ ਅਦਾਲਤ ਦੇ ਆਦੇਸ਼ ਦਾ ਸਨਮਾਨ ਕਰਦੇ ਹਨ। ਉਹ ਇਸ ਫੈਸਲੇ ਖਿਲਾਫ ਉੱਪਰੀ ਅਦਾਲਤ 'ਚ ਅਪੀਲ ਦਾਖਲ ਕਰਨਗੇ। ਡੀ.ਐੱਸ.ਪੀ. ਮਹਾਜਨ ਆਪਣੇ ਕਾਰਜਕਾਲ 'ਚ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕਰ ਕੇ ਦਰਜਨਾਂ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਚੁੱਕੇ ਹਨ।
ਸਾਵਧਾਨ : ਕੁੜੀਆਂ ਅਗਵਾ ਕਰਨ ਵਾਲੇ ਅਧਿਆਪਕ ਖਿਲਾਫ CBI ਵਲੋਂ ਅਲਰਟ ਜਾਰੀ
NEXT STORY