ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਖ ਧਰਮ ਦੇ ਪਹਿਲੇ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰੇ ਦੇਸ਼ 'ਚ ਵੱਡੇ ਪੱਧਰ 'ਤੇ ਸਮਾਗਮ ਕੀਤੇ ਜਾ ਰਹੇ ਹਨ। ਇਸ 'ਚ ਆਪਣਾ ਯੋਗਦਾਨ ਪਾਉਂਦੇ ਹੋਏ ਅੰਮ੍ਰਿਤਸਰ ਦੀ ਮਹਿਲਾ ਸ਼ਸ਼ਕਤੀਕਰਨ ਲਈ ਕੰਮ ਕਰ ਰਹੀ ਸੰਸਥਾ ਫਿੱਕੀ ਫਲੋਅ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਫਿੱਕੀ ਫਲੋਅ ਵਲੋਂ ਕਈ ਸਥਾਨਾਂ 'ਤੇ ਲੰਗਰ ਲਗਾਏ ਗਏ ਅਤੇ ਲੰਗਰ ਦੀ ਸੇਵਾ ਫਿੱਕੀ ਫਲੋਅ ਦੀਆਂ ਔਰਤਾਂ ਵਲੋਂ ਬੇਹੱਦ ਹੀ ਸ਼ਾਨਦਾਰ ਤਰੀਕੇ ਨਾਲ ਨਿਭਾਈ ਗਈ।

ਕਈ ਹੋਰ ਸੰਸਥਾਵਾਂ ਵੀ ਫਿੱਕੀ ਫਲੋਅ ਵਲੋਂ ਕੀਤੇ ਇਸ ਕਾਰਜ 'ਚ ਸਾਥ ਨਿਭਾਉਣ ਆਈਆਂ। ਇਸ ਮੌਕੇ 300 ਦੇ ਕਰੀਬ ਗੂੰਗੇ-ਬੋਲੇ ਬੱਚਿਆਂ ਨੂੰ ਲੰਗਰ ਛਕਾਇਆ ਗਿਆ। ਇਸ ਤੋਂ ਇਲਾਵਾ ਫਿੱਕੀ ਫਲੋਅ ਦੀਆਂ ਮਹਿਲਾਵਾਂ ਨੇ ਪਿੰਗਲਵਾੜੇ, ਆਟਿਜ਼ਮ ਸੈਂਟਰ ਦੇ ਬੱਚਿਆਂ ਦੇ ਲਈ ਵੀ ਲੰਗਰ ਦਾ ਪ੍ਰਬੰਧ ਕੀਤਾ। ਇਸ ਮੌਕੇ ਪੰਡਾਲਾਂ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ।
10 ਗ੍ਰਾਮ ਹੈਰੋਇਨ ਸਣੇ 2 ਵਿਅਕਤੀ ਚੜ੍ਹੇ ਪੁਲਸ ਅੜ੍ਹੀਕੇ
NEXT STORY