ਅੰਮ੍ਰਿਤਸਰ (ਸਫਰ) : ਪੰਜਾਬ ਦੀਆਂ 5 ਜੇਲਾਂ ਦਾ ਪਾਕਿਸਤਾਨ ਕਨੈਸ਼ਨ ਹੈ। ਸੋਸ਼ਲ ਮੀਡੀਆ ਨੈੱਟਵਰਕਿੰਗ ਦਾ ਇਨ੍ਹਾਂ ਜੇਲਾਂ 'ਚ ਭਰਪੂਰ ਇਸਤੇਮਾਲ ਹੁੰਦਾ ਹੈ। ਗੈਂਗਸਟਰਾਂ ਦਾ ਨੈੱਟਵਰਕ ਹੁਣ ਸਰਹੱਦ ਪਾਰ ਪਾਕਿਸਤਾਨ ਨਾਲ ਜੁੜ ਰਿਹਾ ਹੈ ਤੇ ਜੇਲਾਂ 'ਚ ਕੈਦ ਗੈਂਗਸਟਰ ਫੇਸਬੁੱਕ ਤੇ ਵਟਸਐੱਪ 'ਤੇ ਲਾਈਵ ਚੈਟਿੰਗ ਕਰ ਰਹੇ ਹਨ, ਸਭ ਕੁਝ ਸੈਟਿੰਗ ਨਾਲ ਹੋ ਰਿਹਾ ਹੈ। ਨਸ਼ਾ ਜੇਲਾਂ 'ਤ ਵਿਕ ਰਿਹਾ ਹੈ। ਨਸ਼ੇ ਦਾ ਨੈੱਟਵਰਕ ਜੇਲਾਂ 'ਚ ਚੱਲਦਾ ਹੈ। ਹੱਤਿਆ ਦਾ ਸੌਦਾ ਜੇਲਾਂ 'ਚ ਹੁੰਦਾ ਹੈ। ਇਨ੍ਹਾਂ ਪੰਜ ਜੇਲਾਂ 'ਚ ਅੰਮ੍ਰਿਤਸਰ, ਫਿਰੋਜ਼ਪੁਰ, ਕਪੂਰਥਲਾ, ਪਟਿਆਲਾ ਤੇ ਲੁਧਿਆਣਾ ਦਾ ਨਾਮ ਸ਼ਾਮਲ ਹਨ। ਅਜਿਹੇ ਹੀ ਸ਼ਬਦਾਂ 'ਚ ਲਿਖੀ ਇਕ ਖੂਫੀਆ ਰਿਪੋਰਟ ਵਿਭਾਗ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਹੈ।
ਪੰਜਾਬ ਦੀਆਂ ਤੋਂ ਪਾਕਿਸਤਾਨ ਨੈੱਟਵਰਕ ਚੱਲਦਾ ਹੈ
ਗੱਲਬਾਤ ਕਰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਸੁਧਾਰ ਹੋ ਰਿਹਾ ਹੈ, ਸਿਸਟਮ ਨੂੰ ਸੁਧਰਨ 'ਚ ਸਮਾਂ ਲੱਗੇਗਾ। ਪੰਜਾਬ ਦੀਆਂ ਜੇਲਾਂ ਤੋਂ ਪਾਕਿਸਤਾਨ ਨੈੱਟਵਰਕ ਚੱਲਦਾ ਹੈ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ, ਕੇਂਦਰ ਸਰਕਾਰ ਇਸ ਵੱਖ ਧਿਆਨ ਨਹੀਂ ਦਿੰਦੀ। ਸੁਰੱਖਿਆ ਦੇ ਮੱਦੇਨਜ਼ਰ ਜੇਲਾਂ 'ਚ 'ਜੈਮਰ' ਲਗਾਉਣ ਦਾ ਕੰਮ 10 ਦਿਨਾਂ 'ਚ ਪੂਰਾ ਹੋ ਜਾਵੇਗਾ, ਜੇਕਰ ਕੇਂਦਰ ਸਰਕਾਰ ਦੀ 'ਡਿਫੈਂਸ ਮਿਨਿਸਟਰੀ' ਧਿਆਨ ਦੇਵੇ ਤਾਂ। ਪੰਜਾਬ ਦੀਆਂ ਜੇਲਾਂ 'ਚ ਪਹਿਲਾਂ ਨਾਲੋਂ ਕਿੰਨਾਂ ਸੁਧਾਰ ਹੈ, ਇਹ ਸਾਰੇ ਜਾਣਦੇ ਹਨ।
ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਡਾ. ਦਲਜੀਤ ਚੀਮਾ, ਡੇਢ ਘੰਟਾ ਹੋਈ ਪੁੱਛਗਿੱਛ
NEXT STORY