ਅੰਮ੍ਰਿਤਸਰ (ਅਰੁਣ) : ਕਸਬਾ ਮਜੀਠਾ ਵਾਸੀ ਇਕ 18 ਸਾਲਾ ਮੰਦਬੁੱਧੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਖਿਲਾਫ ਕਾਰਵਾਈ ਕਰਦਿਆਂ ਥਾਣਾ ਮਜੀਠਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸ ਦੀ ਪੋਤਰੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜੋ ਬਾਜ਼ਾਰ ਸਾਮਾਨ ਖਰੀਦਣ ਗਈ ਸੀ। ਉਸ ਨੂੰ ਰਸਤੇ 'ਚ ਵਰਗਲਾ ਕੇ ਮੁਲਜ਼ਮ ਸੁਨੀਲ ਪੁੱਤਰ ਬੀਰ ਸਿੰਘ ਵਾਸੀ ਮਜੀਠਾ ਆਪਣੇ ਨਾਲ ਲੈ ਗਿਆ, ਜਿਸ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਕੌਰ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਮੁਲਜ਼ਮ ਦੀ ਪਛਾਣ ਹੋਈ ਹੈ। ਮੈਡੀਕਲ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਰਜਿਸਟਰੀ ਕਲਰਕ ਦੀ ਕੀਤੀ ਕੁੱਟ-ਮਾਰ ਕਰਕੇ ਉਤਾਰੀ ਪੱਗ, ਪਾੜੀਆਂ ਰਜਿਸਟਰੀਆਂ (ਵੀਡੀਓ)
NEXT STORY