ਅੰਮ੍ਰਿਤਸਰ (ਸੁਮਿਤ ਖੰਨਾ) : ਨਗਰ ਸੁਧਾਰ ਟਰਸਟ ਦਾ ਅਗਲਾ ਨਿਸ਼ਾਨਾ ਲਾਰੇਂਸ ਰੋਡ 'ਤੇ ਬਣੀ ਜਵਾਹਰ ਲਾਲ ਨਹਿਰੂ ਮਾਰਕਿਟ ਹੈ, ਜਿਥੇ ਸਰਕਾਰੀ ਦੁਕਾਨਾਂ 'ਤੇ ਨਾਜਾਇਜ਼ ਕਬਜ਼ੇ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਅੱਜ ਟਰਸਟ ਦੇ ਅਧਿਕਾਰੀਆਂ ਨੇ ਮਾਰਕਿਟ ਦਾ ਦੌਰਾ ਕੀਤਾ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਇਹ ਦੁਕਾਨਾਂ ਅਲਾਟ ਹੋਈਆਂ ਸਨ, ਉਨ੍ਹਾਂ ਨੇ ਪਹਿਲੀ ਕਿਸ਼ਤ ਤੋਂ ਬਾਅਦ ਟਰਸਟ ਨੂੰ ਕੋਈ ਕਿਸ਼ਤ ਅਦਾ ਨਹੀਂ ਕੀਤੀ ਤੇ ਨਾ ਹੀ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੁਕਾਨਾਂ ਦਾ ਕੋਈ ਕਿਰਾਇਆ ਦਿੱਤਾ ਗਿਆ ਹੈ। ਹੋਰ ਤਾਂ ਹੋਰ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਬਣੇ ਕੋਰੀਡੋਰ 'ਤੇ ਵੀ ਸਾਮਾਨ ਰੱਖ ਕੇ ਕਬਜ਼ੇ ਕੀਤੇ ਗਏ ਹਨ। ਟਰੱਸਟ ਦੇ ਚੇਅਰਮੈਨ ਮੁਤਾਬਕ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਤੇ ਜਲਦ ਇਹ ਕਬਜ਼ੇ ਹਟਾ ਲਏ ਜਾਣਗੇ।
ਨਗਰ ਸੁਧਾਰ ਟਰਸਟ ਵਲੋਂ ਲਗਾਤਾਰ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸਦੇ ਤਹਿਤ ਬੀਤੇ ਦਿਨੀਂ ਟਰਸਟ ਦੇ ਫਲੈਟਾਂ 'ਤੇ ਛਾਪੇਮਾਰੀ ਕਰ ਨਾਜਾਇਜ਼ ਕਬਜ਼ੇ ਛੁਡਾਏ ਗਏ ਸਨ।
ਹੜ੍ਹਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
NEXT STORY