ਅੰਮ੍ਰਿਤਸਰ : ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਦਾ ਪੰਜਾਬ ਤੇ ਪੰਜਾਬੀਅਤ ਨਾਲ ਖਾਸ ਨਾਤਾ ਰਿਹਾ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ 'ਚ ਉਨ੍ਹਾਂ ਦੀ ਭੂਆ ਦੇ ਘਰ ਰੁਕਿਆ ਸੀ, ਹਾਲਾਂਕਿ ਉਨ੍ਹਾਂ ਦਾ ਜਨਮ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੀ ਪਤਨੀ ਦਾ ਨਾਨਕੇ ਪਿੰਡ ਵੀ ਅੰਮ੍ਰਿਤਸਰ 'ਚ ਹੀ ਹੈ। ਇਹੀ ਕਾਰਨ ਹੈ ਕਿ ਗੁਰੂ ਨਗਰੀ ਨਾਲ ਉਨ੍ਹਾਂ ਦਾ ਵਿਸ਼ੇਸ਼ ਪਿਆਰ ਰਿਹਾ ਹੈ। ਇਸੇ ਕਾਰਨ ਕਰਕੇ ਉਨ੍ਹਾਂ ਨੇ ਇਥੋ ਚੋਣ ਵੀ ਲੜੀ ਸੀ। ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦੀ ਸੂਚੀ 'ਚ ਸ਼ਾਮਲ ਕਰਨ 'ਚ ਉਨ੍ਹਾਂ ਦਾ ਬੇਹੱਦ ਯੋਗਦਾਨ ਰਿਹਾ ਹੈ। ਸ੍ਰੀ ਦਰਬਾਰ ਸਾਹਿਬ 'ਚ ਜੀ.ਐੱਸ.ਟੀ. ਨੂੰ ਲਾਗੂ ਕਰਨ 'ਤੇ ਜਦੋਂ ਬਵਾਲ ਹੋਇਆ ਸੀ ਤਾਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਇਸ ਨੂੰ ਹਟਾਇਆ ਗਿਆ ਤੇ ਇਸ ਸਬੰਧ 'ਚ 300 ਕਰੋੜ ਰੁਪਏ ਦਾ ਜੀ.ਐੱਸ.ਟੀ ਵਾਪਸ ਕੀਤੇ ਜਾਣ ਦਾ ਵੀ ਫੈਸਲਾ ਸਰਕਾਰ ਵਲੋਂ ਲਿਆ ਗਿਆ ਸੀ। ਇਸ 'ਤੇ ਪੰਜਾਬ ਦੇ ਨੇਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ।

ਦੱਸ ਦਈਏ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧ 'ਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ। ਕੇਂਦਰ 'ਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ਵਿੱਤ ਮੰਤਰੀ ਅਰੁਣ ਜੇਤਲੀ ਸਾਹਮਣੇ ਚੁੱਕਿਆ ਸੀ। ਕੇਂਦਰ ਸਰਕਾਰ ਤੋਂ ਸਾਬਕਾ ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਚ ਲੰਗਰ ਲਈ ਖਰੀਦੇ ਜਾਣ ਵਾਲੇ ਸਾਮਾਨ 'ਤੇ ਲਗਾਉਣ ਵਾਲੇ ਜੀ.ਐੱਸ.ਟੀ. 'ਚ ਆਪਣਾ ਹਿੱਸਾ ਛੱਡਣ ਦਾ ਫੈਸਲਾ ਲਿਆ ਸੀ।

ਸ੍ਰੀ ਦਰਬਾਰ ਸਾਹਿਬ 'ਚ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ, ਜਿਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਲੰਗਰ ਛੱਕਦੇ ਹਨ। ਇਥੇ 50, 000 ਤੋਂ ਵੱਧ ਸ਼ਰਧਾਲੂਆਂ ਆਮ ਦਿਨਾਂ 'ਚ ਇਕ ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਤਿਉਹਾਰਾਂ ਦੇ ਮੌਕੇ ਨਤਮਸਤਕ ਹੁੰਦੇ ਹਨ ਤੇ ਲੰਗਰ ਛੱਕਦੇ ਹਨ।
ਹੜ੍ਹ ਕਾਰਨ ਪਾਕਿਸਤਾਨ ਪਹੁੰਚੀ ਵਿਅਕਤੀ ਦੀ ਲਾਸ਼ ਬਰਾਮਦ
NEXT STORY