ਅੰਮ੍ਰਿਤਸਰ (ਸੁਮਿਤ ਖੰਨਾ) : ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ 25 ਸਿੰਘਾਂ ਦਾ ਜਥਾ ਅੰਮ੍ਰਿਤਸਰ ਤੋਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ (ਉੱਤਰਾਖੰਡ) ਦਾ ਕਬਜ਼ਾ ਛੁਡਵਾਉਣ ਲਈ ਰਵਾਨਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 460 ਸਾਲ ਪੁਰਾਣਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ 25 ਏਕੜ ਜ਼ਮੀਨ 'ਤੇ ਪੰਡਤਾਂ ਨੇ ਕਬਜ਼ਾ ਕਰ ਰੱਖਿਆ ਹੈ, ਇਸ ਜ਼ਮੀਨ 'ਚ ਨਾਨਕਵਾੜਾ ਦੀ ਜ਼ਮੀਨ ਵੀ ਸ਼ਾਮਲ ਹੈ, ਜਿਥੇ ਲੋਕਾਂ ਨੇ ਆਪਣੇ ਘਰ, ਪਾਰਕਿੰਗ ਅਤੇ ਘਾਟ ਬਣਾਏ ਹੋਏ ਹਨ।
ਪਿਛਲੇ 35 ਸਾਲਾਂ ਤੋਂ ਵੱਖ-ਵੱਖ ਜਥੇਬੰਦੀਆਂ ਵਲੋਂ ਵੀ ਸਮੇਂ-ਸਮੇਂ 'ਤੇ ਆਵਾਜ਼ ਉਠਾਈ ਗਈ ਹੈ। ਉੱਤਰਾਖੰਡ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੀ ਵੰਡ ਉਪਰੰਤ ਰਿਫਿਊਜ਼ੀਆਂ ਨੇ ਉਥੇ ਜਬਰਨ ਕਬਜ਼ਾ ਕਰ ਰੱਖਿਆ ਹੈ, ਜੋ ਅਸੀਂ ਛੁਡਵਾਉਣਾ ਹੈ। ਜਿਵੇਂ ਰਾਮ ਮੰਦਰ ਅਯੁੱਧਿਆ 'ਚ ਹੀ ਬਣ ਸਕਦਾ ਹੈ, ਹੋਰ ਕਿਤੇ ਨਹੀਂ, ਉਸੇ ਤਰ੍ਹਾਂ ਅਸੀਂ ਵੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਜ਼ਮੀਨ 'ਤੇ ਹੀ ਗੁਰਦੁਆਰਾ ਗਿਆਨ ਗੋਦੜੀ ਜੋ ਇਸ ਵੇਲੇ ਢਹਿ-ਢੇਰੀ ਹੋਇਆ ਪਿਆ ਹੈ, ਦੀ ਕਾਰ ਸੇਵਾ ਕਰ ਕੇ ਨਵੇਂ ਸਿਰੇ ਤੋਂ ਸਥਾਪਿਤ ਕਰਨਾ ਹੈ। ਅਸੀਂ ਉੱਤਰਾਖੰਡ ਸਰਕਾਰ ਪਾਸੋਂ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਕਬਜ਼ਾ ਹਟਵਾ ਕੇ ਗੁਰੂ ਸਾਹਿਬ ਦਾ ਗੁਰਦੁਆਰਾ ਸਥਾਪਿਤ ਕਰਾਂਗੇ।
ਬੱਬਰ ਨੇ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਗੁ. ਮਜਨੂੰ ਦਾ ਟਿੱਲਾ ਦਿੱਲੀ ਤੋਂ ਇਕ ਵਿਸ਼ਾਲ ਨਗਰ ਕੀਰਤਨ ਚੱਲ ਕੇ ਗੁ. ਗਿਆਨ ਗੋਦੜੀ ਸਾਹਿਬ ਪਹੁੰਚੇਗਾ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਏਗਾ।
ਆਸਟ੍ਰੇਲੀਆ ਲਿਜਾਣ ਦਾ ਝਾਂਸਾ ਦੇ ਕੇ ਲਾੜੀ ਹੋਈ ਫੁਰਰਰ...ਡਿਪ੍ਰੈਸ਼ਨ 'ਚ ਆਏ ਮੁੰਡੇ ਨੇ ਛੱਡਿਆ ਘਰ (ਵੀਡੀਓ)
NEXT STORY