ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਤੋਂ ਅਕਾਲੀ ਦੇ ਉਮੀਦਵਾਰ ਹਰਦੀਪ ਪੁਰੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਟੱਕਰ ਦੇਣ ਲਈ ਚੋਣ 'ਚ ਗਰੀਬ ਜਨਤਾ ਦਲ ਦਾ ਉਮੀਦਵਾਰ ਮਨਜਿੰਦਰ ਸਿੰਘ ਚੋਣ ਮੈਦਾਨ 'ਚ ਨਿੱਤਰਿਆ ਹੈ। ਮਨਜਿੰਦਰ ਸਿੰਘ ਈ-ਰਿਕਸ਼ਾ ਚਲਾਉਂਦਾ ਹੈ ਤੇ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਨਾਲ ਹੋਈ ਭਰਾ ਤੇ ਪੁੱਤਰਾਂ ਦੀ ਮੌਤ ਨੇ ਉਸਨੂੰ ਸਿਆਸਤ 'ਚ ਆਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਉਹ ਐੱਮ.ਪੀ. ਬਣਨ ਤੋਂ ਬਾਅਦ ਮੁਖ ਤੌਰ 'ਤੇ ਨਸ਼ਿਆਂ ਨੂੰ ਖਤਮ ਕਰਨਗੇ। ਮਹਿੰਦਰ ਸਿੰਘ ਰਿਕਸ਼ਾ ਚਲਾਉਣ ਦੇ ਨਾਲ-ਨਾਲ ਇਲਾਕੇ 'ਚ ਚੋਣ ਪ੍ਰਚਾਰ ਵੀ ਕਰ ਰਿਹਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ 'ਚ ਚੋਣਾਂ ਹੋ ਰਹੀਆਂ ਹਨ ਤੇ ਅਜਿਹੇ 'ਚ ਸਿਰਫ ਵੱਡੀਆਂ-ਵੱਡੀਆਂ ਪਾਰਟੀਆਂ ਦੇ ਆਗੂ ਹੀ ਨਹੀਂ ਆਮ ਇਨਸਾਨ ਵੀ ਆਪਣੀ ਕਿਸਮਤ ਅਜਮਾਉਣ 'ਚ ਲੱਗੇ ਹੋਏ ਹਨ। ਮਹਿੰਦਰ ਸਿੰਘ ਤੋਂ ਇਲਾਵਾ ਬੀ. ਕੇ. ਵੈਸ਼ਣੋ ਢਾਬੇ ਦਾ ਮਾਲਕ ਬਾਲ ਕ੍ਰਿਸ਼ਨ ਵੀ ਚੋਣ ਮੈਦਾਨ 'ਚ ਨਿੱਤਰਿਆ ਹੋਇਆ ਹੈ।
ਵਾਹ ਨੀਂ ਸਰਕਾਰੇ! ਤੇਰੇ ਕੰਮ ਨਿਆਰੇ, ਗਰਮੀ ਦੀਆਂ ਵਰਦੀਆਂ ਸਰਦੀਆਂ 'ਚ ਦਿੱਤੀਆਂ
NEXT STORY