ਅੰਮ੍ਰਿਤਸਰ (ਸੰਜੀਵ) : ਸੁਲਤਾਨਵਿੰਡ ਖੇਤਰ 'ਚ ਅਕਾਲੀ ਨੇਤਾ ਦੀ ਕੋਠੀ 'ਚ ਚੱਲ ਰਹੀ ਹੈਰੋਇਨ ਦੀ ਲੈਬਾਰਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਅੱਜ ਐੱਸ. ਟੀ. ਐੱਫ. ਨੇ ਮਜੀਠ ਮੰਡੀ ਦੇ 2 ਵਪਾਰੀਆਂ ਨੂੰ ਜਾਂਚ ਲਈ ਡਿਟੇਨ ਕੀਤਾ, ਜਦੋਂ ਕਿ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਰਿਕਵਰ ਕੀਤੀ ਗਈ 194 ਕਿਲੋ ਹੈਰੋਇਨ 2018 'ਚ ਅੰਮ੍ਰਿਤਸਰ ਪਹੁੰਚ ਚੁੱਕੀ ਸੀ, ਜਿਸ ਨੂੰ ਸਿਮਰਨਜੀਤ ਸਿੰਘ ਸੰਧੂ ਲੁਕਾ ਕੇ ਫਰਾਰ ਹੋਇਆ ਸੀ। ਇਟਲੀ 'ਚ ਸੰਧੂ ਦੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਐੱਸ. ਟੀ. ਐੱਫ. ਨੇ ਇਕ ਵੱਡਾ ਆਪ੍ਰੇਸ਼ਨ ਕਰਨ ਨਾਲ 200 ਕਿਲੋ ਹੈਰੋਇਨ ਰਿਕਵਰ ਕਰ ਲਈ।
ਸੰਧੂ ਦੀ ਗ੍ਰਿਫਤਾਰੀ ਤੋਂ ਬਾਅਦ ਬੰਦ ਹੋ ਗਈ ਉਸ ਦੀ ਕੋਠੀ
ਇਟਲੀ 'ਚ ਸਿਮਰਨਜੀਤ ਸਿੰਘ ਸੰਧੂ ਦੀ ਗ੍ਰਿਫਤਾਰੀ ਤੋਂ ਬਾਅਦ ਰਣਜੀਤ ਐਵੀਨਿਊ ਸਥਿਤ ਉਸ ਦੀ ਕੋਠੀ 'ਤੇ ਵੀ ਤਾਲੇ ਲੱਗ ਗਏ ਹਨ। ਸੂਤਰਾਂ ਅਨੁਸਾਰ ਸੰਧੂ ਦੇ ਪਰਿਵਾਰ ਵਾਲੇ ਆਪਣੇ ਘਰ ਨੂੰ ਬੰਦ ਕਰ ਕੇ ਕਿਤੇ ਚਲੇ ਗਏ ਹਨ ਤਾਂ ਕਿ ਪੁਲਸ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਵੀ ਪੁੱਛਗਿਛ ਨਾ ਕਰੇ।
7ਵੇਂ ਮੁਲਜ਼ਮ ਦਾ ਅਜੇ ਤੱਕ ਨਹੀਂ ਕੀਤਾ ਗਿਆ ਖੁਲਾਸਾ
ਪਿਛਲੇ ਦਿਨੀਂ ਐੱਸ. ਟੀ. ਐੱਫ. ਨੇ ਹੈਰੋਇਨ ਨਾਲ ਜੁੜੇ 7ਵੇਂ ਮੁਲਜ਼ਮ ਨੂੰ ਵੀ ਫੜ ਲਿਆ ਸੀ, ਜਦੋਂ ਕਿ ਅਜੇ ਤੱਕ ਉਸ ਦੀ ਪੁਸ਼ਟੀ ਨਹੀਂ ਕੀਤੀ।
ਏ. ਟੀ. ਐੱਸ. ਨੇ ਅੱਜ ਦਿਨ ਭਰ ਕੀਤੀ ਜਾਂਚ
ਗੁਜਰਾਤ ਦੇ ਅਹਿਮਦਾਬਾਦ ਤੋਂ ਅੰਮ੍ਰਿਤਸਰ ਪਹੁੰਚੀ ਏ. ਟੀ. ਐੱਸ. ਦੀ ਟੀਮ ਨੇ ਅੱਜ ਦਿਨ ਭਰ ਹੈਰੋਇਨ ਸਮੱਗਲਿੰਗ 'ਚ ਗ੍ਰਿਫਤਾਰ ਕੀਤੇ ਗਏ ਅੰਕੁਸ਼ ਕਪੂਰ ਤੇ ਅਫਗਾਨੀ ਨਾਗਰਿਕ ਅਰਮਾਨ ਸਮੇਤ ਸਾਰੇ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਅਤੇ 2018 'ਚ ਰਿਕਵਰ ਕੀਤੀ ਗਈ ਹੈਰੋਇਨ 'ਚ ਬਾਕੀ ਪਈ ਹੈਰੋਇਨ ਬਾਰੇ ਜਾਣਕਾਰੀ ਜੁਟਾਈ। ਏ. ਟੀ. ਐੱਫ. ਆਪਣੇ 2018 ਦੇ ਆਪ੍ਰੇਸ਼ਨ ਨੂੰ ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪੂਰਾ ਕਰ ਰਹੀ ਹੈ।
ਪੰਜਾਬ ਸਰਕਾਰ ਵਲੋਂ ਲੱਖਾਂ ਕਰਮਚਾਰੀਆਂ ਨੂੰ ਵੱਡਾ ਤੋਹਫਾ
NEXT STORY