ਅੰਮ੍ਰਿਤਸਰ (ਸੰਜੀਵ) : ਘਰੇਲੂ ਝਗੜੇ ਕਾਰਨ ਪਤਨੀ ਤੋਂ ਪ੍ਰੇਸ਼ਾਨ ਪਤੀ ਵਲੋਂ ਫਾਹਾ ਲਗਾ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਅਮਨਦੀਪ ਕੌਰ ਵਾਸੀ ਬਾਜ਼ਾਰ ਡਰੰਮਾਂ ਵਾਲਾ ਸੁਲਤਾਨਵਿੰਡ ਰੋਡ ਵਿਰੁੱਧ ਕੇਸ ਦਰਜ ਕੀਤਾ ਹੈ। ਕੰਵਲਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਭਰਾ ਕਮਲਜੀਤ ਸਿੰਘ ਦਾ ਵਿਆਹ ਅਮਨਦੀਪ ਕੌਰ ਨਾਲ ਹੋਇਆ ਸੀ, ਦੋਵਾਂ 'ਚ ਅਕਸਰ ਲੜਾਈ-ਝਗੜਾ ਰਹਿੰਦਾ ਸੀ। 23 ਫਰਵਰੀ ਦੀ ਰਾਤ 9:30 ਵਜੇ ਦੇ ਕਰੀਬ ਉਹ ਆਪਣੇ ਕਮਰੇ 'ਚ ਸੌਣ ਜਾ ਰਿਹਾ ਸੀ ਕਿ ਇੰਨੇ 'ਚ ਉਸ ਦੀ ਭਰਜਾਈ ਅਮਨਦੀਪ ਕੌਰ ਨੇ ਆਪਣੀ ਲੜਕੀ ਖੁਸ਼ੀ ਨੂੰ ਆਵਾਜ਼ ਦਿੱਤੀ, ਜਦੋਂ ਉਸ ਨੇ ਕਮਰੇ 'ਚੋਂ ਬਾਹਰ ਨਿਕਲ ਕੇ ਉਸ ਨੂੰ ਪੁੱਛਿਆ ਤਾਂ ਉਸ ਦੀ ਭਰਜਾਈ ਨੇ ਕਿਹਾ ਕਿ ਤੇਰੇ ਭਰਾ ਨੇ ਪੱਖੇ ਨਾਲ ਫਾਹ ਲਾ ਲਿਆ ਹੈ, ਉਹ ਦੌੜ ਕੇ ਆਪਣੇ ਭਰਾ ਦੇ ਕਮਰੇ 'ਚ ਗਿਆ ਤੇ ਉਸ ਨੂੰ ਪੱਖੇ ਤੋਂ ਉਤਾਰ ਕੇ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ 174 ਸੀ. ਆਰ. ਪੀ. ਸੀ. ਅਧੀਨ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ। ਜਦੋਂ ਉਸ ਦੀ ਭਰਜਾਈ ਅਮਨਦੀਪ ਪੇਕੇ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਨੂੰ ਉਸ ਦੀ ਭਰਜਾਈ ਨੇ ਮਰਨ 'ਤੇ ਮਜਬੂਰ ਕੀਤਾ ਸੀ, ਜਿਸ 'ਤੇ ਪੁਲਸ ਨੇ ਦਰਜ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਾਟਗੰਨ ਅਤੇ ਕਾਮੇਡੀ ਕਿੰਗ ਦੀ ਜੋੜੀ ਕੀ ਬਦਲ ਸਕਦੀ ਹੈ ਸਿਆਸੀ ਰੁਖ?
NEXT STORY