ਅੰਮ੍ਰਿਤਸਰ (ਸੰਜੀਵ) : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਭਾਰਤ-ਪਾਕਿ ਸਰਹੱਦ 'ਤੇ ਚੱਲ ਰਹੇ ਹਾਈ ਅਲਰਟ ਦੇ ਬਾਵਜੂਦ ਆਪਣੀ ਹਰਕਤਾਂ ਤੋਂ ਬਾਜ ਨਹੀਂ ਆ ਰਹੀ। ਦਿਹਾਤੀ ਪੁਲਸ ਵਲੋਂ ਚਾਈਨੀਜ਼ ਡਰੋਨ ਅਤੇ ਸੰਚਾਰ ਸਾਧਨਾਂ ਸਮੇਤ ਗ੍ਰਿਫਤਾਰ ਕੀਤੇ ਗਏ ਭਾਰਤੀ ਫੌਜ ਦੇ ਨਾਇਕ ਅਤੇ ਉਸਦੇ ਦੋ ਸਾਥੀਆਂ ਤੋਂ ਜਿੱਥੇ ਪੁੱਛਗਿੱਛ ਚੱਲ ਰਹੀ ਹੈ ਉਥੇ ਹੀ ਦੂਜੀ ਤਰਫ ਕੇਂਦਰੀ ਜੇਲ 'ਚੋਂ ਬਰਾਮਦ ਕੀਤੀ ਗਈ ਜੀਓ ਵਾਈਫਾਈ ਦੀ ਡੌਂਗਲ ਅਤੇ ਤਿੰਨ ਮੋਬਾਇਲ ਫੋਨਾਂ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡਾ ਦਿੱਤੀ ਹੈ। ਦਿਹਾਤੀ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਜੇਲ 'ਚ ਬੈਠਾ ਬਲਕਾਰ ਸਿੰਘ ਵਾਸੀ ਪਿੰਡ ਕਾਲਸ ਸੀਮਾ ਪਾਰ ਪਾਕਿਸਤਾਨ ਤੋਂ ਹਥਿਆਰਾਂ ਦੀ ਸੰਚਾਰ ਸਾਧਨਾਂ ਰਾਹੀਂ ਖੇਪ ਮੰਗਵਾ ਕੇ ਉਸਨੂੰ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਆਪਣੇ ਸਾਥੀਆਂ 'ਚ ਆਪ੍ਰੇਸ਼ਨ ਲਈ ਵੰਡ ਰਿਹਾ ਹੈ। ਜਿਸ 'ਤੇ ਪੁਲਸ ਨੇ ਬਲਕਾਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਅਤੇ ਉਸਦੇ ਦੋ ਸਾਥੀਆਂ 'ਚ ਧਮੇਂਦਰ ਸਿੰਘ ਅਤੇ ਰਾਹੁਲ ਚੌਹਾਨ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਬਾਅਦ ਇਨ੍ਹਾਂ ਦੇ ਕਬਜ਼ੇ ਤੋਂ ਦੋ ਡਰੋਨ, ਭਾਰਤੀ ਕਰੰਸੀ, ਵਾਕੀ ਟਾਕੀ ਬਰਾਮਦ ਕੀਤੀ ਗਈ ਸੀ। ਅੱਜ ਕੇਂਦਰੀ ਜੇਲ ਤੋਂ ਬਰਾਮਦ ਕੀਤੀ ਗਈ ਵਾਈਫਾਈ ਡੌਂਗਲ ਨੂੰ ਵੀ ਇਸ ਗਿਰੋਹ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੀ ਗਈ ਡੌਂਗਲ ਦਾ ਵਾਈਫਾਈ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ 'ਤੇ ਪੁਲਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਜਦੋਂ ਕਿ ਸੁਰੱਖਿਆ ਏਜੰਸੀਆਂ ਇਸਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।
ਦੱਸਣਯੋਗ ਹੈ ਕਿ ਸਤੰਬਰ ਮਹੀਨੇ 'ਚ ਵੀ ਖੁਫੀਆ ਏਜੰਸੀ ਕਾਊਂਟਰ ਇੰਟੈਲੀਜੈਂਸ ਵਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਦਾ ਕਿੰਗਪਿੰਨ ਕੇਂਦਰੀ ਜੇਲ ਤੋਂ ਹੀ ਆਪਣੇ ਆਪ੍ਰੇਸ਼ਨ ਨੂੰ ਹੈਂਡਲ ਕਰ ਰਿਹਾ ਸੀ। ਤੱਦ ਵੀ ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਡਰੋਨ, ਸੰਚਾਰ ਸਾਧਨ ਅਤੇ ਹਥਿਆਰ ਬਰਾਮਦ ਕੀਤੇ ਸਨ। ਇਸ ਦੇ ਬਾਅਦ ਹੁਣ ਪੁਲਸ ਵੱਲੋਂ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਬਲਕਾਰ ਸਿੰਘ ਦੇ ਬਾਅਦ ਜੇਲ 'ਚ ਹੋਏ ਅਚਾਨਕ ਜਾਂਚ 'ਚ ਵਾਈਫਾਈ ਦਾ ਮਿਲਣਾ ਖਤਰੇ ਦੀ ਘੰਟੀ ਹੈ। ਫਿਲਹਾਲ ਵਾਈਫਾਈ ਅਤੇ 3 ਮੋਬਾਇਲ ਬਰਾਮਦਗੀ ਦੇ ਮਾਮਲੇ 'ਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜੇਲ ਸੁਪਰਡੈਂਟ ਹੇਮੰਤ ਸ਼ਰਮਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ ਜਦੋਂ ਕਿ ਪੁਲਸ ਇਸ 'ਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
10 ਬੰਡਲ ਸਿਗਰਟ ਦੇ ਬਰਾਮਦ
ਜੇਲ 'ਚ ਹੋਈ ਅਚਾਨਕ ਜਾਂਚ ਦੇ ਦੌਰਾਨ ਜੇਲ ਅਧਿਕਾਰੀਆਂ ਨੇ ਜੇਲ 'ਚ ਲਾਵਾਰਸ ਪਏ 10 ਬੰਡਲ ਸਿਗਰਟ ਦੇ ਵੀ ਬਰਾਮਦ ਕੀਤੇ, ਜਿਸ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਫਿਰੋਜ਼ਪੁਰ ਦੇ DC ਨੇ ਫਿਰ ਜਿੱਤੇ ਲੋਕਾਂ ਦੇ ਦਿਲ, ਲੋਹੜੀ 'ਤੇ ਲਾਇਆ ਖੁਸ਼ੀਆਂ ਦਾ ਖੇੜਾ (ਵੀਡੀਓ)
NEXT STORY