ਅੰਮ੍ਰਿਤਸਰ (ਸਫਰ) : ਖੂਨੀ ਸਾਕਾ ਜਲਿਆਂਵਾਲਾ ਬਾਗ ਦੇ 100 ਸਾਲ ਬਾਅਦ ਸ਼ਰਧਾਂਜਲੀ ਸਮਾਰੋਹ 'ਚ ਸ਼ਹੀਦਾਂ ਦੇ ਪਰਿਵਾਰ, ਸਿਆਸਤ ਨਾਲ ਜੁੜੇ ਕੁਝ ਚਿਹਰੇ ਤੇ ਮੀਡੀਆ ਨੂੰ ਮਿਲਾ ਕੇ ਵੀ ਸੁਰੱਖਿਆ 'ਚ ਜੁਟੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਤੋਂ ਵੀ ਘੱਟ ਦਿਸੇ। ਕੈਮਰਾ ਝੂਠ ਨਹੀਂ ਬੋਲਦਾ। 'ਜਗ ਬਾਣੀ' ਦੇ ਕੈਮਰੇ 'ਚ ਕੈਦ ਤਸਵੀਰਾਂ ਸਾਰੀ ਕਹਾਣੀ ਬਿਆਨ ਕਰਦੀਆਂ ਹਨ। ਖੂਨੀ ਸਾਕਾ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਤੇ ਭਾਜਪਾ ਦੋਵੇਂ ਪਹੁੰਚੀਆਂ ਪਰ ਆਪਣੇ ਸਮਰਥਕਾਂ ਤੇ ਪਾਰਟੀ ਨੇਤਾਵਾਂ ਨਾਲ। ਸਵੇਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਪੁੱਜੇ ਤਾਂ ਦੁਪਹਿਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ। ਸਮਾਰੋਹ ਵਾਲੀ ਥਾਂ 'ਤੇ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕਾਂ ਲਈ ਪੰਡਾਲ ਸਜਾਇਆ ਗਿਆ ਸੀ ਪਰ ਗਿਣਤੀ ਤਾਂ ਛੋਟੇ-ਮੋਟੇ ਨੇਤਾ ਦੀ ਰੈਲੀ ਤੋਂ ਵੀ ਘੱਟ ਸੀ। ਦੇਸ਼-ਦੁਨੀਆ ਦਾ ਮੀਡੀਆ ਕਵਰੇਜ ਲਈ ਪਹੁੰਚਿਆ ਪਰ ਸਕਿਓਰਿਟੀ ਕਰਕੇ ਜਲਿਆਂਵਾਲਾ ਬਾਗ 'ਚ ਜਦੋਂ ਤੱਕ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਰਹੇ, ਤਦ ਤੱਕ ਆਮ ਲੋਕਾਂ ਲਈ ਗੇਟ ਬੰਦ ਕਰ ਦਿੱਤਾ ਗਿਆ ਸੀ। ਵੱਡਾ ਸਵਾਲ ਇਹ ਹੈ ਕਿ 100 ਸਾਲ ਬਾਅਦ ਵੀ ਦੇਸ਼ ਸ਼ਹੀਦਾਂ ਪ੍ਰਤੀ ਕਿੰਨਾ ਸੰਵੇਦਨਸ਼ੀਲ ਹੈ।
ਜਲਿਆਂਵਾਲਾ ਬਾਗ ਨੂੰ ਮਿਲੇ ਹੁਣ 3 ਰਸਤੇ
ਜਲਿਆਂਵਾਲਾ ਬਾਗ 'ਚ 100 ਸਾਲ ਪਹਿਲਾਂ ਅੰਦਰ ਜਾਣ ਲਈ ਸਿਰਫ ਇਕ ਹੀ ਰਸਤਾ ਸੀ ਪਰ ਹੁਣ 3 ਰਸਤੇ ਖੋਲ੍ਹ ਦਿੱਤੇ ਗਏ ਹਨ। ਇਹ ਰਸਤੇ ਪਿਛਲੇ 25 ਸਾਲਾਂ 'ਚ ਬਣਾਏ ਗਏ ਹਨ। ਅੱਜ 100 ਸਾਲ ਬਾਅਦ ਤੀਸਰੇ ਗੇਟ ਤੋਂ ਜਲਿਆਂਵਾਲਾ ਬਾਗ ਤੋਂ ਬਾਹਰ ਨਿਕਲ ਰਹੇ ਅੰਗਰੇਜ਼ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤੇ ਬਾਗ ਦਾ ਸੁੰਦਰੀਕਰਨ ਹੋਣਾ ਚਾਹੀਦਾ ਹੈ।
ਰੈਸਟੋਰੈਂਟ ਤੋਂ ਆਰਡਰ ਕੀਤਾ ਖਾਣਾ, ਸਲਾਦ 'ਚੋਂ ਨਿਕਲਿਆ ਮਰਿਆ ਕਾਕਰੋਚ
NEXT STORY