ਅੰਮ੍ਰਿਤਸਰ (ਅਰੁਣ): ਥਾਣਾ ਰਮਦਾਸ ਅਧੀਨ ਪੈਂਦੇ ਪਿੰਡ 'ਚ ਦੋ ਵਿਅਕਤੀਆਂ ਵਲੋਂ ਇਕ ਜਨਾਨੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਪੁਲਸ ਨੇ ਪੀੜਤ ਜਨਾਨੀ ਦੇ ਬਿਆਨਾਂ ਦੇ ਆਧਾਰ ਦੇ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲਾਂ ਦਾ ਵੱਡਾ ਐਲਾਨ, ਇੰਝ ਕਰਨਗੇ ਕਾਨੂੰਨੀ ਮਦਦ
ਥਾਣਾ ਰਮਦਾਸ 'ਚ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ 23 ਨਵੰਬਰ ਨੂੰ ਉਸ ਦਾ ਪਤੀ ਮਜ਼ਦੂਰੀ ਕਰਨ ਲਈ ਘਰੋਂ ਗਿਆ ਹੋਇਆ ਸੀ। ਸ਼ਾਮ 6 ਵਜੇ ਦੇ ਕਰੀਬ ਉਸ ਦੇ ਘਰ ਨੇੜੇ ਮੋਟਰਾਂ ਦੀ ਮੁਰੰਮਤ ਕਰਨ ਵਾਲੇ ਹਰਦੇਵ ਸਿੰਘ ਵਾਸੀ ਤੇੜਾ ਰਾਜਪੂਤਾਂ ਤੇ ਰਾਣਾ ਸਿੰਘ ਵਾਸੀ ਗਿੱਲਵਾਲੀ ਆਏ ਤੇ ਪੁੱਛਿਆ ਕਿ ਉਸ ਦਾ ਪਤੀ ਕਿੱਥੇ ਹੈ। ਉਸ ਨੇ ਦੱਸਿਆ ਕਿ ਉਹ ਕੰਮ 'ਤੇ ਗਏ ਹੋਏ ਹਨ ਤਾਂ ਰਾਣਾ ਸਿੰਘ ਉਸ ਨੂੰ ਘੜੀਸ ਕੇ ਕਮਰੇ 'ਚ ਲੈ ਗਿਆ ਤੇ ਜਬਰ-ਜ਼ਿਨਾਹ ਕੀਤਾ। ਉਸ ਨੇ ਰੌਲਾ ਪਾਇਆ ਤਾਂ ਹਰਦੇਵ ਸਿੰਘ ਨੇ ਉਸ ਦੇ ਮੂੰਹ 'ਚ ਕੱਪੜਾ ਪਾ ਕੇ ਆਵਾਜ਼ ਬੰਦ ਕਰ ਦਿੱਤੀ। ਇਸ ਤੋਂ ਬਾਅਦ ਦੋਵੇਂ ਜਣੇ ਉਸ ਨੂੰ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਏ। ਥਾਣਾ ਰਮਦਾਸ ਦੀ ਪੁਲਸ ਨੇ ਜਨਾਨੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ
ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਬੁਲਾ ਕੇ ਬੁਰਾ ਫਸਿਆ ਸਕੂਲ, ਹੁਣ ਹੋਵੇਗੀ ਕਾਰਵਾਈ
NEXT STORY