ਚੰਡੀਗੜ੍ਹ (ਹਾਂਡਾ): ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਧਰਨਾ-ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਅਤੇ ਦਿੱਲੀ ਬਾਰਡਰ 'ਤੇ ਬੈਠੇ ਕਈ ਕਿਸਾਨਾਂ 'ਤੇ ਹੁਣ ਤਕ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਕਿਸਾਨਾਂ ਦੇ ਸਮਰਥਨ 'ਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਈ ਸੀਨੀਅਰ ਅਤੇ ਜੂਨੀਅਰ ਵਕੀਲ ਅੱਗੇ ਆਏ ਹਨ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ 'ਤੇ ਇਸ ਅੰਦੋਲਨ ਦੌਰਾਨ ਐੱਫ਼.ਆਈ.ਆਰ. ਦਰਜ ਹੋਈਆਂ ਹਨ, ਅਸੀ ਉਨ੍ਹਾਂ ਦੇ ਕੇਸ ਮੁਫ਼ਤ ਲੜਾਂਗੇ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ
ਇਸ ਤਰ੍ਹਾਂ ਦੇਣਗੇ ਕਾਨੂੰਨੀ ਮਦਦ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਣ ਸਿੰਘ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਈ ਕਿਸਾਨਾਂ 'ਤੇ ਦਰਜ ਐੱਫ਼.ਆਈ.ਆਰ. ਦੀ ਕਾਪੀ ਅਸੀਂ ਮੰਗਵਾਈ ਹੈ, ਤਾਂ ਕਿ ਉਨ੍ਹਾਂ ਦਾ ਕੇਸ ਤਿਆਰ ਕਰ ਸਕੀਏ। ਇਸੇ ਤਰ੍ਹਾਂ ਨਵਦੀਪ ਨਾ ਦੇ ਨੌਜਵਾਨ, ਜਿਸ ਨੇ ਕਿਸਾਨਾਂ ਨੂੰ ਪਾਣੀ ਦੀਆਂ ਵਾਛੜਾਂ ਤੋਂ ਬਚਾਉਣ ਲਈ ਵਾਟਰ ਕੈਨਨ ਦੀ ਦਿਸ਼ਾ ਬਦਲ ਦਿੱਤੀ ਸੀ, ਦੇ ਖਿਲਾਫ਼ ਵੀ ਜੋ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ, ਉਸ ਦੀ ਕਾਪੀ ਮੰਗਵਾ ਲਈ ਹੈ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੌ ਵਕੀਲ ਸਾਹਿਲ ਬਾਂਸਲ ਨੇ ਵੀ ਕਈ ਦਿਨਾਂ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਅੰਦੋਲਨ ਦੌਰਾਨ ਜਿਸ ਵੀ ਕਿਸਾਨ 'ਤੇ ਐੱਫ਼.ਆਈ.ਆਰ. ਦਰਜ ਹੋਈ ਹੈ ਉਨ੍ਹਾਂ ਦਾ ਕੇਸ ਉਹ ਮੁਫ਼ਤ ਲੜਨਗੇ।
ਇਹ ਵੀ ਪੜ੍ਹੋ : ਬਲੈਰੋ ਦੀ ਲਪੇਟ 'ਚ ਆਉਣ ਨਾਲ ਪਤੀ ਦੀ ਮੌਤ, ਪਤਨੀ ਜ਼ਖ਼ਮੀ
ਕਿਸਾਨ ਧਰਨੇ 'ਤੇ ਡਟੀਆਂ ਬੀਬੀਆਂ ਨੂੰ ਹਰਭਜਨ ਮਾਨ ਦਾ ਸਲੂਟ, ਸਾਂਝੀਆਂ ਕੀਤੀਆਂ ਤਸਵੀਰਾਂ
NEXT STORY