ਲੁਧਿਆਣਾ (ਵਿੱਕੀ) : ਕਾਕੋਵਾਲ ਰੋਡ ’ਤੇ ਗਗਨਦੀਪ ਕਾਲੋਨੀ ’ਚ ਸਥਿਤ ਐੱਮ. ਐੱਲ. ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਛੋਟੇ ਬੱਚਿਆਂ ਨੂੰ ਸਕੂਲ ਬੁਲਾਉਣ ਦੇ ਸਬੰਧ 'ਚ ਸਿੱਖਿਆ ਮਹਿਕਮੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਉਪਰੋਕਤ ਸਕੂਲ 'ਚ ਛੋਟੇ ਬੱਚਿਆਂ ਨੂੰ ਟੈਸਟ ਲਈ ਬੁਲਾਇਆ ਗਿਆ।
ਇਹ ਵੀ ਪੜ੍ਹੋ : ਮ੍ਰਿਤਕ ਕਿਸਾਨ ਦੀ ਲਾਸ਼ ਪੰਜਾਬ ਲਿਆਉਣ ਤੋਂ ਜੱਥੇਬੰਦੀਆਂ ਦਾ ਇਨਕਾਰ, ਕੇਂਦਰ ਅੱਗੇ ਰੱਖੀਆਂ ਇਹ ਮੰਗਾਂ
ਸ਼ਿਕਾਇਤ ਮਿਲਣ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਰਾਜਿੰਦਰ ਕੌਰ ਵੱਲੋਂ ਡਿਪਟੀ ਡੀ. ਈ. ਓ. ਕੁਲਦੀਪ ਸਿੰਘ ਨੂੰ ਚੈਕਿੰਗ ਲਈ ਸਕੂਲ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਜਿੱਥੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਸਕੂਲ 'ਚ ਪੜ੍ਹ ਰਹੇ ਸੀ, ਉੱਥੇ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਬੱਚਿਆਂ ਦੀ ਵੀ ਜਮਾਤ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਜੇਲ੍ਹ ਅੰਦਰ ਡਿੱਗ ਰਹੀ ਡਾਇੰਗਾਂ ਦੀ ਸਵਾਹ ਕੈਦੀਆਂ ਦੀ ਸਿਹਤ 'ਤੇ ਕਰ ਰਹੀ ਮਾਰ
ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਪੁੱਜਣ ਤੋਂ ਪਹਿਲਾਂ ਕੁੱਝ ਬੱਚਿਆਂ ਨੂੰ ਪਹਿਲਾਂ ਹੀ ਘਰ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ 'ਚ ਆਪਣੀ ਰਿਪੋਰਟ ਜਲਦ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਨੂੰ ਸੌਂਪ ਦੇਣਗੇ। ਉੱਥੇ ਸਕੂਲ ਦੀ ਪ੍ਰਿੰਸੀਪਲ ਚੇਤਨ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਟੈਸਟ ਦੇਣ ਲਈ ਸਕੂਲ 'ਚ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ : SFJ ਵੱਲੋਂ ਕਿਸਾਨਾਂ ਨੂੰ ਸਹਾਇਤਾ ਪ੍ਰਾਪਤ ਕਰਨ ਲਈ ਕਾਲ ਕਰਨ ਵਾਸਤੇ ਭੇਜੇ ਜਾ ਰਹੇ ਸੰਦੇਸ਼
ਉਨ੍ਹਾਂ ਦੱਸਿਆ ਕਿ ਬੱਚਿਆਂ ਕੋਲ ਮੋਬਾਇਲ ਨਾ ਹੋਣ ਕਾਰਨ ਉਹ 15 ਦਿਨਾਂ ’ਚ ਇਕ ਵਾਰ ਸਕੂਲ 'ਚ ਟੈਸਟ ਦੇਣ ਲਈ ਬੁਲਾਉਂਦੇ ਹਨ। ਉੱਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਰਾਜਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਦੇ ਹੱਕ 'ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲਾਂ ਦਾ ਵੱਡਾ ਐਲਾਨ, ਇੰਝ ਕਰਨਗੇ ਕਾਨੂੰਨੀ ਮਦਦ
NEXT STORY