ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੇ ਡਾਕਟਰਾਂ ਨੂੰ ਫਿਰੌਤੀ ਮੰਗਣ ਦੇ ਮਾਮਲਿਆਂ ਵਿਚ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਹੁਣ ਇਕ ਜਿਊਲਰ ਨੂੰ ਵ੍ਹਟਸਅੱਪ ’ਤੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ਫਿਲਹਾਲ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਧਮਕੀ ਭਰੇ ਫੋਨ ’ਤੇ ਆਪਣਾ ਨਾਂ ਵਿਨੋਦ ਦੱਸਣ ਵਾਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਮਰਹੂਮ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਤੋਂ ਪਿੰਡ ਜਵਾਹਰਕੇ ਤੱਕ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਜਾਣੋ ਕੀ ਹੈ ਪੂਰਾ ਮਾਮਲਾ :
ਮਾਲ ਰੋਡ ਸਥਿਤ ਇਕ ਜਿਊਲਰ ਨੂੰ ਵ੍ਹਟਸਅੱਪ ’ਤੇ ਫੋਨ ਆਇਆ, ਜਿਸ ਨੇ ਆਪਣਾ ਨਾਂ ਵਿਨੋਦ ਦੱਸਿਆ। ਮੁਲਜ਼ਮ ਨੇ ਉਸ ਜਿਊਲਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੇਣ ਨੂੰ ਕਿਹਾ ਅਤੇ ਉਸ ਨੂੰ ਇਕ ਦਿਨ ਦਾ ਸਮਾਂ ਦਿੱਤਾ। ਧਮਕੀ ਰਾਤ 9:30 ਵਜੇ ਦੇ ਕਰੀਬ ਜਿਊਲਰ ਦੇ ਵ੍ਹਟਸਅੱਪ ’ਤੇ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਕੇਸ ਦਰਜ ਕਰ ਲਿਆ ਗਿਆ ਹੈ, ਉਥੇ ਦੂਸਰੇ ਪਾਸੇ ਪੁਲਸ ਦਾ ਸਾਇਬਰ ਕ੍ਰਾਇਮ ਸੈਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬਹੁਤ ਜਲਦ ਵ੍ਹਟਸਅੱਪ ’ਤੇ ਕਾਲ ਕਰਨ ਵਾਲੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ
ਪੰਜਾਬ 'ਚ 'ਆਪ' ਵਿਧਾਇਕਾਂ ਨੇ ਕਿਤਾਬਾਂ ਤੋਂ ਵੱਟਿਆ ਪਾਸਾ, ਬਹੁਤਿਆਂ ਨੇ ਤਾਂ ਲਾਇਬ੍ਰੇਰੀ 'ਚ ਪੈਰ ਵੀ ਨਹੀਂ ਪਾਇਆ
NEXT STORY