ਅੰਮ੍ਰਿਤਸਰ (ਛੀਨਾ) - ਸਥਾਨਕ ਪਾਠਸ਼ਾਲਾ ਪਬਲਿਕ ਹਾਈ ਸਕੂਲ ਗੁਰਦੇਵ ਨਗਰ, ਤਰਨਤਾਰਨ ਰੋਡ ਵਿਖੇ ਅੱਜ ਪ੍ਰਿੰਸੀਪਲ ਹਰਜੀਤ ਕੌਰ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਪਾ ਕੇ ਖੂਬ ਰੰਗ ਬੰਨ੍ਹਿਆ। ਇਸ ਸਮੇਂ ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਜੰਮੂ ਨੇ ਕਿਹਾ ਕਿ ਸਕੂਲ 'ਚ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਦੇ ਨਾਲ-ਨਾਲ ਸਭ ਤਿਉਹਾਰ ਵੀ ਮਨਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਬਾਰੇ ਵੀ ਚੰਗੀ ਤਰ੍ਹਾਂ ਨਾਲ ਗਿਆਨ ਹੋ ਸਕੇ। ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਖਜੂਰਾਂ, ਮੂੰਗਫਲੀ, ਰਿਉੜੀਆਂ ਵੀ ਵੰਡੀਆਂ ਗਈਆਂ।
ਇਸ ਦੌਰਾਨ ਦਵਿੰਦਰ ਕੌਰ, ਮੈਡਮ ਰੂਪਾ, ਰਜਨੀ ਸਪਰਾ, ਹਰਪ੍ਰੀਤ ਕੌਰ ਰੇਨੂੰ, ਗੁਰਿੰਦਰ ਕੌਰ, ਮੈਡਮ ਸੁਨਾਲੀ, ਮਨਪ੍ਰੀਤ ਕੌਰ, ਮਨਿੰਦਰ ਕੌਰ, ਹਰਪ੍ਰੀਤ ਕੌਰ ਵਿਰਦੀ, ਸਿੰਮੀ ਸੱਗੂ, ਰਵਨੀਤ ਕੌਰ, ਨਿਰਮਲ ਕੌਰ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।
ਅਜਿਹੇ ਪ੍ਰੋਗਰਾਮ ਕਰਵਾਉਣੇ ਸ਼ਲਾਘਾਯੋਗ ਕਦਮ : ਰਿਆੜ, ਸੱਗੂ
ਅੰਮ੍ਰਿਤਸਰ, (ਸੂਰੀ)- ਆਲ ਬੀ. ਸੀ. ਯੂਨਾਈਟਿਡ ਵੈੱਲਫੇਅਰ ਸੁਸਾਇਟੀ ਅਤੇ ਸਰਬੱਤ ਦਾ ਭਲਾ ਐਜੂਕੇਸ਼ਨਲ ਅਤੇ ਵੈੱਲਫੇਅਰ ਸੁਸਾਇਟੀ ਨੇ ਏਅਰਪੋਰਟ ਰੋਡ 'ਤੇ ਪੁਰਾਣੀ ਜੇਲ ਗੁੰਮਟਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ 'ਲੋਹੜੀ ਧੀਆਂ ਦੀ' ਨੂੰ ਮੁੱਖ ਰੱਖ ਕੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਜਸਵੰਤ ਕੌਰ ਰਿਆੜ ਏ. ਡੀ. ਸੀ. ਪੀ. ਟਰੈਫਿਕ ਪੁਲਸ ਅੰਮ੍ਰਿਤਸਰ ਸ਼ਹਿਰੀ ਹਾਜ਼ਰ ਹੋਏ, ਜਿਨ੍ਹਾਂ ਦਾ ਨਿੱਘਾ ਸਵਾਗਤ ਆਲ ਬੀ. ਸੀ. ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸੱਗੂ ਅਤੇ ਸੁਸਾਇਟੀ ਦੇ ਪ੍ਰਧਾਨ ਕੁਲਵੰਤ ਸਿੰਘ ਮੱਲ੍ਹੀ ਨੇ ਕੀਤਾ। ਭਰੂਣ ਹੱਤਿਆ 'ਤੇ ਬੋਲਦਿਆਂ ਸਰਬੱਤ ਦਾ ਭਲਾ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਤਰ੍ਹਾਂ ਦੇ ਸਮਾਗਮ ਕਰਨੇ ਚਾਹੀਦੇ ਹਨ, ਜਿਸ ਨਾਲ ਭਰੂਣ ਹੱਤਿਆ ਨੂੰ ਠੱਲ੍ਹ ਪੈ ਸਕੇ।
ਇਸ ਮੌਕੇ ਉੱਘੇ ਸਮਾਜ ਸੇਵਕ ਸਤਬੀਰ ਸਿੰਘ, ਲਖਵਿੰਦਰ ਸਿੰਘ ਅਰਸੀ, ਸੁਖਦੇਵ ਸਿੰਘ ਪਾਧੀ, ਗੁਰਚਰਨ ਸਿੰਘ ਸੂਰੀ, ਡਾਕਟਰ ਸਨਪ੍ਰੀਤ ਕੌਰ ਸੰਧੂ, ਮਨਜਿੰਦਰ ਸਿੰਘ ਅਰਸੀ, ਨਰੈਣ ਸਿੰਘ ਤਾਨ, ਮਨਪ੍ਰੀਤ ਸਿੰਘ ਗਿੰਨੀ, ਹਰਮੀਤ ਸਿੰਘ ਮਠਾਰੂ, ਰਵਿੰਦਰ ਸਿੰਘ ਸ਼ੇਰਾ, ਸਤਪਾਲ ਸੋਖੀ, ਕਿਰਨਜੀਤ ਕੋਰ ਵੇਰਕਾ, ਕੁੰਦਨ ਸਿੰਘ, ਪ੍ਰੀਤਮ ਸਿੰਘ ਬੇਹਾਲ, ਮਨਜੀਤ ਸਿੰਘ ਕੰਬੋਜ ਤੇ ਜੋਗਿੰਦਰ ਸਿੰਘ ਕੰਬੋਜ ਆਦਿ ਹਾਜ਼ਰ ਸਨ।
ਸਕੂਲਾਂ 'ਚ ਤਿਉਹਾਰ ਮਨਾਉਣੇ ਸ਼ਲਾਘਾਯੋਗ ਉਪਰਾਲਾ : ਭੁਪਿੰਦਰ ਕੌਰ
ਚੇਤਨਪੁਰਾ, (ਨਿਰਵੈਲ)- ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸੱਕਿਆਂ ਵਾਲੀ ਵਿਖੇ ਮੈਡਮ ਬਲਜੀਤ ਕੌਰ ਦੀ ਅਗਵਾਈ 'ਚ ਸਕੂਲ ਦੇ ਬੱਚਿਆਂ ਅਤੇ ਸਮੂਹ ਸਟਾਫ਼ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਲੋਹੜੀ ਨਾਲ ਸਬੰਧਤ ਗੀਤ ਗਾ ਕੇ ਅਤੇ ਕੋਰੀਓਗ੍ਰਾਫ਼ੀ, ਘੋੜੀਆਂ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਸਮੇਂ ਉਪ ਜ਼ਿਲਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕੇ ਸਕੂਲਾਂ 'ਚ ਤਿਉਹਾਰ ਮਨਾਉਣੇ ਸ਼ਲਾਘਾਯੋਗ ਉਪਰਾਲਾ ਹੈ ਤੇ ਤਿਉਹਾਰਾਂ ਪ੍ਰਤੀ ਬੱਚਿਆਂ ਨੂੰ ਵੱਧ ਤੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਦੌਰਾਨ ਜ਼ਿਲਾ ਕੋਆਰਡੀਨੇਟਰ ਮੈਡਮ ਮਨਪ੍ਰੀਤ ਕੌਰ, ਨਵਦੀਪ ਕੌਰ, ਸਰਬਜੀਤ ਕੌਰ, ਮਾਸਟਰ ਸੱਜਣ ਸਿੰਘ, ਵਿਦਿਆਰਥੀ ਤੇ ਮਾਪੇ ਹਾਜ਼ਰ ਸਨ ।
ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ 'ਚ ਵੀ ਸਮਾਗਮ
ਚੌਕ ਮਹਿਤਾ, (ਕੈਪਟਨ)- ਦਸ਼ਮੇਸ਼ ਵਿਦਿਅਕ ਸੰਸਥਾਵਾ ਮਹਿਤਾ ਚੌਕ ਦੀ ਸੀ. ਬੀ. ਐੱਸ. ਈ. ਬ੍ਰਾਂਚ ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਚੌਗਿਰਦੇ ਵਿਚ ਭੁੱਗਾ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਇਆ । ਇਸ ਮੌਕੇ ਸ. ਰਵਿੰਦਰ ਸਿੰਘ ਅਰੋੜਾ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ । ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਐੱਸ. ਡੀ. ਐੱਮ. ਸਾਹਿਬ ਨੂੰ ਜੀ ਆਇਆ ਆਖਿਆ ।
ਇਸ ਸਮੇਂ ਸਟਾਫ ਮੈਂਬਰ ਅਰਸ਼ਪ੍ਰੀਤ ਕੌਰ, ਰਾਜਵਿੰਦਰ ਕੌਰ, ਜਗਦੀਪ ਕੌਰ, ਨਵਪ੍ਰੀਤ ਕੌਰ, ਨਵਜੀਤ ਕੌਰ, ਨਵਰੀਤ ਕੌਰ, ਅਮਨਪ੍ਰੀਤ ਕੌਰ, ਮਿ. ਸੋਮ ਲਾਲ ਜੀ ਵੀ ਹਾਜ਼ਰ ਸਨ।
ਬਾਰ ਐਸੋਸੀਏਸ਼ਨ 'ਚ ਇਕ-ਦੂਜੇ ਨੂੰ ਦਿੱਤੀ ਮੁਬਾਰਕਬਾਦ
ਅਜਨਾਲਾ, (ਰਮਨਦੀਪ)- ਬਾਰ ਐਸੋਸੀਏਸ਼ਨ ਅਜਨਾਲਾ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਅੰਦਰ ਅੱਜ ਲੋਹੜੀ ਦਾ ਤਿਉਹਾਰ ਬਾਰ ਦੇ ਪ੍ਰਧਾਨ ਹਰਪਾਲ ਸਿੰਘ ਨਿੱਝਰ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੀਨੀਅਰ ਡਵੀਜ਼ਨ ਜੱਜ ਗੁਰਬੀਰ ਸਿੰਘ, ਜੂਨੀਅਰ ਜੱਜ ਚੇਤਨ ਸ਼ਰਮਾ, ਜੂਨੀਅਰ ਜੱਜ ਮੈਡਮ ਗੀਤਾ ਰਾਣੀ ਹਾਜ਼ਰ ਹੋਏ । ਇਸ ਦੌਰਾਨ ਕੋਰਟ ਕੰਪਲੈਕਸ ਅੰਦਰ ਲੋਹxੜੀ ਬਾਲ ਕੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਗਈ ।
ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਨਿੱਜਰ ਨੇ ਲੋਕਾਂ ਨੂੰ ਇਕਜੁੱਟ ਹੋ ਕੇ ਲੋਹੜੀ ਦਾ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਸੀ ਭਾਈਚਾਰਾ ਬਣਾ ਕੇ ਰੱਖਣ ਤਾਂ ਜੋ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ।
ਇਸ ਸਮੇਂ ਐਡਵੋਕੇਟ ਬ੍ਰਿਜ ਮੋਹਣ ਔਲ, ਮੀਤ ਪ੍ਰਧਾਨ ਜਗਪ੍ਰੀਤ ਸਿੰਘ ਅਰੋੜਾ, ਸਕੱਤਰ ਮਨਜੀਤ ਸਿੰਘ ਭੱਟੀ, ਜੁਆਇੰਟ ਸੈਕਟਰੀ ਮਨਦੀਪ ਸਿੰਘ ਰੰਧਾਵਾ, ਸੁਖਨੀਤ ਸਿੰਘ, ਅਜੇ ਤ੍ਰੇਹਨ, ਰਾਜੀਵ ਮਦਾਨ, ਰਣਜੀਤ ਸਿੰਘ ਛੀਨਾ, ਚਰਨਜੀਤ ਸਿੰਘ, ਨਰੇਸ਼ ਸ਼ਰਮਾ, ਮਿਲਾਪ ਸਿੰਘ ਭੱਟੀ, ਰਮਨ ਸ਼ਰਮਾ, ਮੇਜਰ ਸਿੰਘ ਰਿਆੜ, ਮਨਦੀਪ ਸਿੰਘ ਮੋਹਾਰ, ਪੂਰਨ ਸਿੰਘ ਧਨੋਆ, ਡੀ.ਐੱਨ ਹੀਰਾ, ਜੇ.ਐੱਮ. ਕੁੰਦਰਾ, ਸੁਖਚਰਨਜੀਤ ਸਿੰਘ ਵਿੱਕੀ, ਸੁਖਦੇਵ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਜੌਹਲ ਸਮੇਤ ਹੋਰ ਵਕੀਲ ਹਾਜ਼ਰ ਸਨ।
ਮਾਊਂਟ ਲਿਟਰਾ ਜੀ ਸਕੂਲ 'ਚ ਧੀਆਂ ਦੀ ਲੋਹੜੀ ਨੂੰ ਨਾਟਕ ਦੇ ਰੂਪ ਵਿਚ ਕੀਤਾ ਪੇਸ਼
ਅੰਮ੍ਰਿਤਸਰ, (ਸਰਬਜੀਤ)- ਲੋਹਾਰਕਾ ਰੋਡ ਪੈਂਦੇ ਇਲਾਕਾ ਸਿਲਵਰ ਓਕ ਸਥਿਤ ਮਾਊਂਟ ਲਿਟਰਾ ਜੀ ਸਕੂਲ ਵਿਚ ਪੰਜਾਬੀਆਂ ਦੀ ਸ਼ਾਨ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੀ ਡਾਇਰੈਕਟਰ ਮਨਜੋਤ ਢਿੱਲੋਂ ਦੀ ਅਗਵਾਈ 'ਚ ਕਰਵਾਏ ਇਸ ਪ੍ਰੋਗਰਾਮ ਵਿਚ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਧੀਆਂ ਦੀ ਲੋਹੜੀ ਨੂੰ ਨਾਟਕ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਲੋਹੜੀ 'ਤੇ ਗਾਏ ਜਾਣ ਵਾਲੇ ਮਸ਼ਹੂਰ ਗੀਤ 'ਦੁੱਲਾ ਭੱਟੀ' ਬਾਰੇ ਜਾਣਕਾਰੀ ਵੀ ਦਿੱਤੀ। ਬੱਚਿਆਂ ਨੇ 'ਸੁੰਦਰ ਮੁੰਦਰੀਏ' ਗਾ ਕੇ ਅਧਿਆਪਕਾਂ ਕੋਲੋਂ ਲੋਹੜੀ ਵੀ ਮੰਗੀ।
ਇਸ ਤੋਂ ਬਾਅਦ ਸਕੂਲ ਦੇ ਮੈਦਾਨ ਵਿਚ ਲੋਹੜੀ ਵੀ ਬਾਲੀ ਗਈ ਅਤੇ ਬੱਚਿਆਂ ਵਿਚ ਮਠਿਆਈਆਂ, ਮੂੰਗਫਲੀ, ਰਿਉੜੀਆ, ਗੱਚਕ ਤੋਂ ਇਲਾਵਾ ਇਸ ਤਿਉਹਾਰ ਨਾਲ ਸਬੰਧਤ ਸਮੱਗਰੀ ਵੀ ਵੰਡੀ ਗਈ। ਅੰਤ ਵਿਚ ਬੱਚਿਆਂ ਵੱਲੋਂ ਸਕੂਲੀ ਸਟਾਫ ਨਾਲ ਪਤੰਗਾਂ ਵੀ ਉਡਾਈਆਂ ਗਈਆਂ।
ਅਜੀਤ ਵਿਦਿਆਲਿਆ ਦੇ ਵਿਹੜੇ ਵੀ ਲੋਹੜੀ ਦੀ ਧੁੰਮ
ਅੰਮ੍ਰਿਤਸਰ, (ਸਰਬਜੀਤ)- ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਰਮਾ ਮਹਾਜਨ ਦੀ ਰਹਿਨੁਮਾਈ ਵਿਚ Àੁੱਤਰੀ ਭਾਰਤ ਦਾ ਪ੍ਰਸਿੱਧ ਤਿਉਹਾਰ (ਲੋਹੜੀ) ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਵਿਦਿਆਰਥਣਾਂ ਨੇ ਲੋਹੜੀ ਦੇ ਗੀਤਾਂ 'ਤੇ ਗਿੱਧਾ ਭੰਗੜਾ ਪਾਇਆ। ਸਾਰੇ ਸਟਾਫ ਵੱਲੋਂ ਜਿਥੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ, ਉਥੇ ਹੀ ਮੂੰਗਫਲੀ ਤੇ ਰਿਉੜੀਆਂ ਤੋਂ ਇਲਾਵਾ ਬੱਚਿਆਂ ਨੇ ਭੁੱਗਾ, ਖਜੂਰਾਂ ਦਾ ਸਵਾਦ ਵੀ ਚੱਖਿਆ।
ਇਸ ਦੌਰਾਨ ਪ੍ਰਿੰਸੀਪਲ ਰਮਾ ਮਹਾਜਨ ਨੇ ਪਤੰਗਾਂ ਉਡਾਨ ਵਾਲੇ ਵਿਦਿਆਰਥੀਆਂ ਨੂੰ ਖਾਸ ਕਰ ਕੇ ਇਹ ਹਦਾਇਤ ਵੀ ਦਿੱਤੀ ਕਿ ਉਹ ਖੂਨੀ ਡੋਰਾਂ ਨੂੰ ਛੱਡ ਕੇ ਦੇਸੀ ਡੋਰ ਨਾਲ ਪਤੰਗਬਾਜ਼ੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਬਦਲਦੇ ਜ਼ਮਾਨੇ ਦੇ ਨਾਲ-ਨਾਲ ਧੀਆਂ-ਪੁੱਤਰਾਂ 'ਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਇਸ ਮੌਕੇ ਰਿਚਾ ਮਹਾਜਨ, ਸ਼ਵੇਤਾ ਮਹਾਜਨ, ਬਲਜੀਤ ਕੌਰ, ਨਿਰਮਲ ਕੌਰ, ਦੀਪਿਕਾ, ਸਰਬਜੀਤ ਕੌਰ, ਰਾਕੇਸ਼ ਸ਼ਰਮਾ, ਵਿਕਾਸ, ਜਤਿੰਦਰ ਵੀ ਹਾਜ਼ਰ ਸਨ।
ਰੁਤਬੇ ਹਾਸਲ ਕਰਨ ਵਾਲੀਆਂ ਧੀਆਂ ਨੂੰ 'ਧੀ ਪੰਜਾਬ ਦੀ' ਐਵਾਰਡ ਨਾਲ ਕੀਤਾ ਸਨਮਾਨਿਤ
ਅਜਨਾਲਾ, (ਰਮਨਦੀਪ)- ਸਥਾਨਕ ਬੀ. ਡੀ. ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਅੱਜ ਲੋਹੜੀ ਅਤੇ ਕੌਮਾਂਤਾਰੀ ਧੀ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਅਤੇ 'ਧੀ ਪੰਜਾਬ ਦੀ' ਐਵਾਰਡ ਸਮਾਰੋਹ ਕਰਵਾਇਆ ਗਿਆ । ਇਸ ਵਿਚ ਤਹਿਸੀਲ ਅਜਨਾਲਾ ਦੀ ਕੁਝ ਘੰਟੇ ਪਹਿਲਾਂ ਨਵ-ਜੰਮੀ ਧੀ ਤੋਂ ਲੈ ਕੇ ਸਭ ਤੋਂ ਬਜ਼ੁਰਗ 107 ਸਾਲਾ ਔਰਤ ਕੇਸਰ ਕੌਰ ਦੇ ਨਾਲ-ਨਾਲ ਨੈਸ਼ਨਲ ਹਾਕੀ ਖਿਡਾਰਨ ਪਰਦੀਪ ਕੌਰ, 3245 ਕਿਤਾਬਾਂ ਪੜ੍ਹਨ ਵਾਲੀ ਕਰੀਬ 13 ਸਾਲਾ ਰਾਜਬੀਰ ਕੌਰ, ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਰੋਮਨਪ੍ਰੀਤ ਕੌਰ ਜੋ ਕਿ 2 ਆਪਣੀਆਂ ਕਵਿਤਾਵਾਂ ਦੀਆਂ ਕਿਤਾਬਾਂ ਲਿਖ ਚੁੱਕੀ ਹੈ, ਨੂੰ ਸਕੂਲ ਵਲੋਂ 'ਧੀ ਪੰਜਾਬ ਦੀ' ਐਵਾਰਡ ਨਾਲ ਚੇਅਰਮੈਨ ਰਘਬੀਰ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਰਘਬੀਰ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ 'ਬੇਟੀ ਪੜ੍ਹਾਓ, ਬੇਟੀ ਬਚਾਓ' ਮੁਹਿੰਮ ਤਹਿਤ ਭਰੂਣ ਹੱਤਿਆ ਅਤੇ ਅਜਿਹੀਆਂ ਹੋਰ ਕੁਰੀਤੀਆਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਇਕ ਛੋਟਾ ਜਿਹਾ ਯਤਨ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਗੁਰਪ੍ਰੀਤ ਕੌਰ, ਅਵਨੀਤ ਕੌਰ, ਅਮਰਜੀਤ ਸਿੰਘ, ਹਰਭਜਨ ਸਿੰਘ, ਕੁਲਦੀਪ ਕੌਰ, ਮਮਤਾ, ਹਰਮੀਤ ਕੌਰ, ਮੈਡਮ ਸ਼ਗੁਨ, ਸੁਖਮਨਦੀਪ ਕੌਰ, ਰਜਨੀਤ, ਨਵਨੀਤ ਕੌਰ, ਪ੍ਰੋਫੈਸਰ ਆਰਤੀ ਸ਼ਰਮਾ, ਮੀਨੂ ਸ਼ਰਮਾ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਤਿਉਹਾਰ ਰਲ-ਮਿਲ ਕੇ ਮਨਾਉਣੇ ਲੋਕ ਹਿੱਤ ਲਈ ਜ਼ਰੂਰੀ : ਸੋਨੀ
ਅੰਮ੍ਰਿਤਸਰ (ਵੜੈਚ) - ਨਗਰ ਨਿਗਮ ਦੇ ਵਿਹੜੇ ਵਿਚ ਹਰ ਸਾਲ ਦੀ ਤਰ੍ਹਾਂ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਲੋਹੜੀ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰਧਾਨ ਵਿਨੋਦ ਬਿੱਟਾ ਅਤੇ ਆਸ਼ੂ ਨਾਹਰ ਦੀ ਦੇਖ-ਰੇਖ ਵਿਚ ਮਨਾਏ ਪ੍ਰੋਗਰਾਮ ਵਿਚ ਐੱਮ. ਐੱਲ. ਏ. ਓਮ ਪ੍ਰਕਾਸ਼ ਸੋਨੀ ਨੇ ਲੋਹੜੀ ਬਾਲਦਿਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਦੇ ਨਾਲ ਐੱਮ. ਐੱਲ. ਏ. ਸੁਨੀਲ ਦੱਤੀ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਮਮਤਾ ਦੱਤਾ, ਕੌਂਸਲਰ ਸਲੀਮ ਸ਼ਾਹ, ਕੌਂਸਲਰ ਪਰਮਜੀਤ ਸਿੰਘ ਚੋਪੜਾ, ਸਾਬਕਾ ਕਮਿਸ਼ਨਰ ਕੇ.ਐੱਸ.ਕੰਗ, ਜੁਆਇੰਟ ਕਮਿਸ਼ਨਰ ਸੌਰਭ ਅਰੋੜਾ, ਵਿੱਕੀ ਚੀਦਾ, ਪਰਮਜੀਤ ਸਿੰਘ ਬੱਤਰਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸੋਨੀ ਨੇ ਕਿਹਾ ਕਿ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਪ੍ਰੋਗਰਾਮ ਸ਼ਲਾਘਾਯੋਗ ਹੈ ਜਿਸ ਲਈ ਵਿਨੋਦ ਬਿੱਟਾ, ਆਸ਼ੂ ਨਾਹਰ ਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ। ਕਾਂਗਰਸ ਸਰਕਾਰ ਵੱਲੋਂ ਨਿਗਮ ਮੁਲਾਜ਼ਮਾਂ ਨੂੰ ਹਰ ਸੰਭਵ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਨਿਗਮ ਕਰਮਚਾਰੀਆਂ ਵਿਚ ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਆਪਸੀ ਪ੍ਰੇਮ ਸਤਿਕਾਰ ਅਤੇ ਭਾਈਚਾਰੇ ਨੂੰ ਵਧਾਉਣ ਦੇ ਸੰਦੇਸ਼ ਦਿੱਤੇ ਜਾ ਰਹੇ ਹਨ। ਇਸ ਮੌਕੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ, ਐੱਸ.ਈ. ਪ੍ਰਦੁੱਮਨ ਸਿੰਘ, ਐਕਸੀਅਨ ਤਿਲਕ ਰਾਜ ਜੱਸੜ, ਅਕਾਊਂਟ ਅਧਿਕਾਰੀ ਮਨੂ ਸ਼ਰਮਾ, ਐੱਸ.ਐੱਸ.ਮੱਲੀ, ਗੁਰਸੇਵਕ ਸਿੰਘ, ਓਮ ਪ੍ਰਕਾਸ਼ ਗੱਬਰ, ਕੇਵਲ ਕੁਮਾਰ, ਕਸਤੂਰੀ ਲਾਲ, ਰਾਜ ਕੁਮਾਰ ਰਾਜੂ, ਬਲਵਿੰਦਰ ਬਿੱਲੂ, ਰਿੰਕੂ ਖੋਜਲਾ, ਵਿਜੇ ਖੋਜਲਾ, ਰਾਜਨ ਮਲਹੋਤਰਾ, ਸਾਜਨ ਖੋਸਲਾ, ਅਰੁਣ ਸਹਿਜਪਾਲ, ਸਤਿੰਦਰ ਸਿੰਘ ਵੀ ਮੌਜੂਦ ਸਨ।
ਰਈਆ,(ਹਰਜੀਪ੍ਰੀਤ)- ਸਥਾਨਕ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸੀ. ਸੈ. ਸਕੂਲ ਵਿਖੇ ਚੇਅਰਮੈਨ ਬਲਜੀਤ ਸਿੰਘ ਸੇਖੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਨਿਰੰਜਨ ਸਿੰਘ ਖੁਰਾਣਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਇਸ ਸਮਾਗਮ ਵਿਚ ਪ੍ਰਿੰਸੀਪਲ ਮੈਡਮ ਕਵਿਤਾ ਚਾਹਲ, ਸਟਾਫ ਸੈਕਟਰੀ ਅਮਨਦੀਪ ਕੌਰ, ਸਤਿੰਦਰਪਾਲ ਸਿੰਘ, ਮਾਨਸੀ ਮਹਿੰਦਰੂ, ਮਨਜੀਤ ਕੌਰ, ਕੰਵਲਜੀਤ ਕੌਰ, ਵਿਕਰਾਂਤ, ਬਰਿੰਦਰਜੀਤ ਕੌਰ, ਸਮੂਹ ਸਟਾਫ ਤੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਭੁੱਗਾ ਬਾਲਿਆ ਗਿਆ ਤੇ ਵਿਦਿਆਰਥਣਾਂ ਨੇ ਗਿੱਧਾ, ਭੰਗੜਾ ਤੇ ਲੋਹੜੀ ਦੇ ਗੀਤ ਗਾਏ ।ਸਕੂਲ ਵਲੋਂ ਸਾਰੇ ਬੱਚਿਆਂ ਨੂੰ ਮੂੰਗਫਲੀ ਤੇ ਰੇੜੀਆਂ ਵੰਡੀਆਂ ਗਈਆਂ । ਇਸ ਸਮੇਂ ਨਿਰੰਜਨ ਸਿੰਘ ਖੁਰਾਣਾ ਅਤੇ ਮੈਡਮ ਕਵਿਤਾ ਚਾਹਲ ਨੇ ਬੱਚਿਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ।
ਮਜੀਠਾ, (ਪ੍ਰਿਥੀਪਾਲ)- ਸਥਾਨਕ ਰੇਵਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਹਰੀਆਂ ਰੋਡ ਵਿਖੇ ਲੋਹੜੀ ਸਬੰਧੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਮੁੱਖ ਅਧਿਆਪਕ ਅਮਰਪ੍ਰੀਤ ਸਿੰਘ ਨੇ ਲੋਹੜੀ ਦੇ ਤਿਉਹਾਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰ. ਲਖਵਿੰਦਰ ਸਿੰਘ, ਡਾਇਰੈਕਟਰ ਕਨਵਰਦੀਪ ਸਿੰਘ, ਪ੍ਰਿੰ. ਅਮਰਪ੍ਰੀਤ ਸਿੰਘ, ਪ੍ਰਿੰ. ਜੋਗਾ ਸਿੰਘ ਅਠਵਾਲ, ਪਿੰ੍ਰ. ਸਿਸਟਰ ਬੈਸਟੀ, ਡਾਇਰੈਕਟਰ ਬਲਵਿੰਦਰ ਕੌਰ ਭੰਗੂ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਰਿੰਦਰ ਸਿੰਘ, ਸੋਇੰਮ ਆਨੰਦ ਸਮੇਤ ਸਕੂਲ ਸਟਾਫ ਵੀ ਹਾਜ਼ਰ ਸਨ।
ਤਨਖਾਹਾਂ ਨਾ ਮਿਲਣ 'ਤੇ ਕੀਤਾ ਰੋਸ ਪ੍ਰਦਰਸ਼ਨ
NEXT STORY