ਅੰਮ੍ਰਿਤਸਰ (ਅਰੁਣ) : ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਮੋਦੇ 'ਚ ਨਾਜਾਇਜ਼ ਸਬੰਧਾਂ ਕਾਰਨ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨਰਿੰਦਰ ਸਿੰਘ ਪੁੱਤਰ ਗਰੀਬ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਦੇ ਲੜਕੇ ਮਨਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਕੀਤੀ ਸ਼ਿਕਾਇਤ 'ਚ ਮ੍ਰਿਤਕ ਦੇ ਲੜਕੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਉਸ ਦਾ ਪਿਤਾ ਤਰਨਤਾਰਨ ਚਲਾ ਗਿਆ ਸੀ, ਉਸ ਦੇ ਜੱਦੀ ਪਿੰਡ ਜਿਥੇ ਉਸ ਦੀ ਭੂਆ ਅਮਰਜੀਤ ਕੌਰ ਆਪਣੇ ਪਰਿਵਾਰ ਸਮੇਤ ਰਹਿੰਦੀ ਸੀ, ਪਿੰਡ ਮੋਦੇ ਵਾਸੀ ਔਰਤ ਪੂਨਮ ਪਤਨੀ ਸੁਬੇਗ ਸਿੰਘ ਅਤੇ ਉਸ ਦੇ ਪਿਤਾ ਨਾਲ ਉਹ ਆਪਣੀ ਭੂਆ ਦੇ ਘਰ ਆਇਆ ਸੀ। ਅਚਾਨਕ ਫੋਨ ਆਉਣ 'ਤੇ ਉਸ ਦਾ ਪਿਤਾ ਫੋਨ ਸੁਣਦਾ-ਸੁਣਦਾ ਘਰੋਂ ਬਾਹਰ ਚਲਾ ਗਿਆ, ਉਹ ਤੇ ਉਸ ਦੀ ਭੂਆ ਦਾ ਲੜਕਾ ਮਨਿੰਦਰ ਵੀ ਉਸ ਦੇ ਪਿੱਛੇ ਚਲੇ ਗਏ। ਪਿੰਡ ਦੀ ਫਿਰਨੀ ਕੋਲ ਪੁੱਜਣ 'ਤੇ ਰਸਤੇ 'ਚ ਖੜ੍ਹੇ ਪੂਨਮ ਦੇ ਸਹੁਰੇ ਗੁਰਵੇਲ ਸਿੰਘ, ਦਿਓਰ ਸਤਨਾਮ ਸਿੰਘ ਤੇ ਰਿਸ਼ਤੇਦਾਰ ਗੁਰਜੰਟ ਸਿੰਘ ਉਸ ਦੇ ਪਿਤਾ ਨਾਲ ਕੁੱਟ-ਮਾਰ ਕਰਨ ਲੱਗ ਪਏ ਅਤੇ ਸਤਨਾਮ ਸਿੰਘ ਵੱਲੋਂ ਸਿਰ 'ਚ ਬੇਸਬੈਟ ਮਾਰਨ ਨਾਲ ਉਸ ਦਾ ਪਿਤਾ ਬੇਹੋਸ਼ ਹੋ ਕੇ ਡਿੱਗ ਗਿਆ, ਜਿਸ ਨੂੰ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗੁਰਵੇਲ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ ਤੇ ਪੂਨਮ ਕੌਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਘਰਿੰਡਾ ਮੁਖੀ ਇੰਸਪੈਕਟਰ ਰਣਧੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰ ਰਹੀਆਂ ਹਨ।
'ਆਪ' ਦੇ ਬਾਗੀਆਂ ਦੇ ਦੋਵੇਂ ਹੱਥਾਂ 'ਚ ਲੱਡੂ, ਕੈਪਟਨ ਮਿਹਰਬਾਨ
NEXT STORY