ਅੰਮ੍ਰਿਤਸਰ (ਕੱਕੜ) : ਕਦੋਂ ਤੱਕ ਸੁਲਗਦਾ ਰਹੇਗਾ ਕਸ਼ਮੀਰ, ਇਸ ਦਾ ਜਵਾਬ ਹਰ ਨਾਗਰਿਕ ਮੰਗਦਾ ਹੈ ਕਿਉਂਕਿ ਪਿਛਲੇ 29 ਸਾਲਾਂ ਤੋਂ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਕਰੀਬ 5777 ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਇਸ ਦੌਰਾਨ ਕਸ਼ਮੀਰ 'ਚ 22 ਹਜ਼ਾਰ ਤੋਂ ਵੱਧ ਅੱਤਵਾਦੀ ਫੌਜੀ ਕਾਰਵਾਈ 'ਚ ਮਾਰੇ ਗਏ। ਕਸ਼ਮੀਰ ਘਾਟੀ 'ਚ ਅੱਤਵਾਦ ਹਜ਼ਾਰਾਂ ਗਰੀਬ ਕਸ਼ਮੀਰੀ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣਿਆ ਤੇ ਬਣ ਰਿਹਾ ਹੈ, ਕੀ ਪਾਕਿਸਤਾਨ ਇਸ ਘਟਨਾਚੱਕਰ ਤੋਂ ਕੁਝ ਹਾਸਲ ਕਰਨਾ ਚਾਹੁੰਦਾ ਹੈ। ਮੁੱਖ ਮੁੱਦਾ ਕਸ਼ਮੀਰ ਹੈ ਪਰ ਇਹ ਮੁੱਦਾ ਨਹੀਂ ਸਗੋਂ ਪਾਕਿ ਲਈ ਸੰਤਾਪ ਫੈਲਾਉਣ ਦਾ ਇਕ ਮਾਧਿਅਮ ਬਣ ਚੁੱਕਾ ਹੈ ਜਾਂ ਫਿਰ ਉਸ ਦੀ ਮਜਬੂਰੀ, ਜਿਸ ਦਾ ਨਾਂ ਹੈ ਪਾਕਿਸਤਾਨ ਦਾ ਅੱਤਵਾਦੀ ਸ਼ਾਸਨ, ਜਿਸ ਦੀ ਅਗਵਾਈ 'ਚ ਪਾਕਿਸਤਾਨ ਦੀ ਹਰ ਸਰਕਾਰ ਕੰਮ ਕਰਦੀ ਹੈ ਅਤੇ ਇਮਰਾਨ ਖਾਨ ਦੀ ਸਰਕਾਰ ਵੀ ਉਸੇ ਰਸਤੇ 'ਤੇ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2008 ਤੋਂ 2018 ਤੱਕ ਕਸ਼ਮੀਰ ਘਾਟੀ 'ਚ ਹਜ਼ਾਰਾਂ ਅੱਤਵਾਦੀ ਹਮਲੇ ਹੋਏ, ਜਿਨ੍ਹਾਂ 'ਚ ਸੈਂਕੜੇ ਜਵਾਨਾਂ ਨੇ ਸ਼ਹਾਦਤ ਦਿੱਤੀ। ਇਸ ਸਮੇਂ ਦੌਰਾਨ ਹਜ਼ਾਰਾਂ ਅੱਤਵਾਦੀਆਂ ਨੂੰ ਵੀ ਮਾਰ-ਮੁਕਾਇਆ ਗਿਆ। ਸਾਲ 2008 'ਚ 708 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 75 ਜਵਾਨ ਸ਼ਹੀਦ ਹੋਏ ਅਤੇ 339 ਅੱਤਵਾਦੀਆਂ ਮਾਰੇ ਗਏ। 2009 'ਚ 499 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 78 ਜਵਾਨ ਸ਼ਹੀਦ ਅਤੇ 239 ਅੱਤਵਾਦੀ ਮਾਰੇ ਗਏ। 2010 'ਚ 488 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 69 ਜਵਾਨ ਸ਼ਹੀਦ ਹੋਏ ਅਤੇ 232 ਅੱਤਵਾਦੀ ਮਾਰੇ ਗਏ। 2011 'ਚ 340 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 33 ਜਵਾਨ ਸ਼ਹੀਦ ਹੋਏ ਅਤੇ 100 ਅੱਤਵਾਦੀ ਮਾਰੇ ਗਏ। 2012 'ਚ 220 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 15 ਜਵਾਨ ਸ਼ਹੀਦ ਅਤੇ 72 ਅੱਤਵਾਦੀ ਮਾਰੇ ਗਏ। 2013 'ਚ 170 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 53 ਜਵਾਨ ਸ਼ਹੀਦ ਅਤੇ 67 ਅੱਤਵਾਦੀ ਮਾਰੇ ਗਏ। 2014 'ਚ 222 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 47 ਜਵਾਨ ਸ਼ਹੀਦ ਹੋਏ ਅਤੇ 110 ਅੱਤਵਾਦੀ ਮਾਰੇ ਗਏ। 2015 'ਚ 208 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 39 ਜਵਾਨ ਸ਼ਹੀਦ ਅਤੇ 108 ਅੱਤਵਾਦੀ ਮਾਰੇ ਗਏ। 2016 'ਚ 322 ਅੱਤਵਾਦੀ ਘਟਨਾਵਾਂ ਹੋਈਆਂ, ਇਸ ਦੌਰਾਨ 82 ਜਵਾਨ ਸ਼ਹੀਦ ਅਤੇ 150 ਅੱਤਵਾਦੀ ਮਾਰੇ ਗਏ। 2017 'ਚ 342 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 80 ਜਵਾਨ ਸ਼ਹੀਦ ਅਤੇ 213 ਅੱਤਵਾਦੀ ਮਾਰੇ ਗਏ। 2018 'ਚ 445 ਅੱਤਵਾਦੀ ਘਟਨਾਵਾਂ ਹੋਈਆਂ, ਇਸ ਦੌਰਾਨ 80 ਜਵਾਨ ਸ਼ਹੀਦ ਅਤੇ 323 ਅੱਤਵਾਦੀ ਮਾਰੇ ਗਏ। ਇੰਨਾ ਹੀ ਨਹੀਂ, ਪਿਛਲੇ 5 ਸਾਲਾਂ 'ਚ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨੇ ਜਿਥੇ ਸੁਰੱਖਿਆ ਬਲਾਂ 'ਤੇ 5 ਵਾਰ ਫਿਦਾਈਨ ਹਮਲੇ ਕੀਤੇ, ਉਥੇ ਹੀ 2018 ਤੋਂ ਲੈ ਕੇ ਹੁਣ ਤੱਕ 11 ਵਾਰ ਅੱਤਵਾਦੀਆਂ ਨੇ ਆਈ. ਈ. ਡੀ. ਹਮਲਾ ਕੀਤਾ। ਸਭ ਤੋਂ ਵੱਡਾ ਹਮਲਾ 2010 ਦੰਤੇਵਾੜਾ 'ਚ ਹੋਇਆ, ਜਿਸ ਵਿਚ ਸੀ. ਆਰ. ਪੀ. ਐੱਫ. ਦੇ 76 ਜਵਾਨ ਸ਼ਹੀਦ ਹੋਏ।
ਮੇਨਕਾ ਗਾਂਧੀ ਦੇ ਦਰਬਾਰ ਪੁੱਜਾ ਜ਼ਿੰਦਾ ਸਾੜੇ ਕਤੂਰਿਆਂ ਦਾ ਮਾਮਲਾ
NEXT STORY