ਜਲੰਧਰ (ਵਰੁਣ) - ਜੀ. ਟੀ. ਬੀ. ਦੇ ਐਵੇਨਿਊ ਵਿਖੇ ਖਾਲੀ ਪਲਾਟ 'ਚ ਜ਼ਿੰਦਾ ਸਾੜ ਕੇ ਮਾਰੇ ਗਏ ਚਾਰ ਕਤੂਰਿਆਂ ਦਾ ਮਾਮਲਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਰਬਾਰ ਪਹੁੰਚ ਗਿਆ ਹੈ। ਸਥਾਨਕ ਲੋਕਾਂ ਨੇ ਇਸ ਸਾਰੇ ਮਾਮਲੇ ਬਾਰੇ ਅੱਗ ਲਾਉਣ ਵਾਲੇ ਐੱਨ. ਆਰ. ਆਈ. ਪਰਿਵਾਰ ਵਿਰੁੱਧ ਥਾਣਾ ਨੰ. 6 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਐੱਨ. ਆਰ. ਆਈ. ਪਰਿਵਾਰ ਨੇ ਰਾਤੋ-ਰਾਤ ਚਾਰੇ ਮ੍ਰਿਤਕ ਕਤੂਰਿਆਂ ਨੂੰ ਗਾਇਬ ਕਰ ਦਿੱਤਾ ਸੀ। ਵੀਰਵਾਰ ਦੀ ਸਵੇਰੇ ਐੱਨ. ਆਰ. ਆਈ. ਔਰਤ ਨੇ ਸਥਾਨਕ ਲੋਕਾਂ ਨਾਲ ਝਗੜਾ ਵੀ ਕੀਤਾ, ਜਿਸ ਤੋਂ ਬਾਅਦ ਥਾਣਾ ਨੰ. 6 ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਐੱਨ. ਆਰ. ਆਈ. ਪਰਿਵਾਰ ਨੂੰ ਤਾਂ ਕੁਝ ਨਹੀਂ ਕਿਹਾ ਪਰ ਉਕਤ ਪਰਿਵਾਰ ਨੇ ਸਾਰਾ ਕਸੂਰ ਆਪਣੇ ਨੌਕਰ 'ਤੇ ਥੋਪ ਦਿੱਤਾ। ਪੁਲਸ ਨੇ ਨੌਕਰ ਨੂੰ ਹਿਰਾਸਤ 'ਚ ਲੈ ਲਿਆ ਪਰ ਸ਼ਿਕਾਇਤਕਰਤਾਵਾਂ 'ਤੇ ਰਾਜ਼ੀਨਾਮਾ ਕਰਨ ਦਾ ਦਬਾਅ ਜ਼ਰੂਰ ਪਾਇਆ।
ਸ਼ਿਕਾਇਤ 'ਚ ਕਿਹਾ ਗਿਆ ਕਿ ਐੱਨ. ਆਰ. ਆਈ. ਪਰਿਵਾਰ ਕਾਨੂੰਨੀ ਕਾਰਵਾਈ ਤੋਂ ਡਰ ਕੇ ਵਿਦੇਸ਼ ਭੱਜ ਸਕਦਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਗੁਆਂਢ 'ਚ ਰਹਿਣ ਵਾਲੇ ਪਰਿਵਾਰ ਨੇ ਐੱਨ. ਆਰ. ਆਈ. ਨੂੰ ਅੱਗ ਲਾਉਣ ਸਮੇਂ ਦੱਸਿਆ ਵੀ ਸੀ ਕਿ ਅੰਦਰ ਕਤੂਰੇ ਹਨ, ਜਿਸ ਦੇ ਬਾਵਜੂਦ ਉਨ੍ਹਾਂ ਨੇ ਉਨ੍ਹਾਂ ਨੂੰ ਸੜਨ ਦਿੱਤਾ। ਵੀਰਵਾਰ ਨੂੰ ਕੁਝ ਐੱਨ. ਜੀ. ਓ. ਦੀਆਂ ਟੀਮਾਂ ਵੀ ਜੀ. ਟੀ. ਬੀ. ਐਵੇਨਿਊ ਪਹੁੰਚੀਆਂ, ਜਿਨ੍ਹਾਂ ਨੇ ਬਾਕੀ ਦੇ ਕਤੂਰਿਆਂ ਦਾ ਇਲਾਜ ਕੀਤਾ, ਜਦਕਿ ਸਥਾਨਕ ਲੋਕਾਂ ਨੇ ਕਤੂਰਿਆਂ ਤੇ ਮੇਲ-ਫੀਮੇਲ ਡੌਗ ਨੂੰ ਖਾਣ-ਪੀਣ ਦਾ ਸਾਮਾਨ ਦਿੱਤਾ। ਸਥਾਨਕ ਲੋਕ ਅੱਗ ਲਗਾਉਣ ਵਾਲੇ ਐੱਨ. ਆਰ. ਆਈ. ਪਰਿਵਾਰ 'ਤੇ ਕਾਰਵਾਈ ਲਈ ਅੜੇ ਹੋਏ ਹਨ। ਬੁੱਧਵਾਰ ਦੀ ਰਾਤ ਨੂੰ ਐੱਫ. ਬੀ. 'ਤੇ ਬਣੇ ਪੇਜ ਨੋਟਿਸ ਬੋਰਡ 'ਤੇ ਕਤੂਰਿਆਂ ਨੂੰ ਜ਼ਿੰਦਾ ਸਾੜੇ ਜਾਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। 24 ਘੰਟਿਆਂ ਅੰਦਰ 600 ਤੋਂ ਜ਼ਿਆਦਾ ਲੋਕਾਂ ਨੇ ਮ੍ਰਿਤਕ ਕਤੂਰਿਆਂ ਨੂੰ ਦੇਖ ਕੇ ਗੁੱਸਾ ਜਤਾਇਆ ਹੈ। ਉਧਰ, ਥਾਣਾ ਨੰ. 6 ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਐੱਨ. ਆਰ. ਆਈ. ਪਰਿਵਾਰ ਨੌਕਰ 'ਤੇ ਦੋਸ਼ ਲਗਾ ਰਹੇ ਹਨ ਪਰ ਜਾਂਚ ਕੀਤੀ ਜਾਵੇਗੀ। ਪਲਾਟ ਕੋਲ ਰੋਂਦੀ ਰਹੀ ਕਤੂਰਿਆਂ ਦੀ ਮਾਂਵੀਰਵਾਰ ਨੂੰ ਖਾਲੀ ਪਲਾਟ 'ਚ ਜਾ ਕੇ ਜ਼ਿੰਦਾ ਸੜੇ ਕਤੂਰਿਆਂ ਦੀ ਮਾਂ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਲੱਭਦੀ ਰਹੀ ਪਰ ਬਾਅਦ 'ਚ ਜਦ ਬੱਚੇ ਨਾ ਮਿਲੇ ਤਾਂ ਪਲਾਟ ਕੋਲ ਰੋਂਦੀ ਰਹੀ। ਸਥਾਨਕ ਲੋਕਾਂ ਨੇ ਉਸ ਨੂੰ ਪੁਚਕਾਰਿਆ ਅਤੇ ਖਾਣ-ਪੀਣ ਲਈ ਵੀ ਦਿੱਤਾ। ਖਾਲੀ ਪਲਾਟ ਵਿਚ ਆਪਣੇ ਬੱਚਿਆਂ ਨੂੰ ਲੱਭਦੇ ਹੋਏ ਦੀ ਵੀਡੀਓ ਵੀ ਨੋਟਿਸ ਬੋਰਡ 'ਤੇ ਅਪਲੋਡ ਕੀਤੀ ਗਈ ਹੈ।
ਸਿਹਤ ਵਿਭਾਗ ਦੀ ਟੀਮ ਨੇ ਡਾਕਟਰ ਨੂੰ ਲਿੰਗ ਨਿਰਧਾਰਨ ਟੈਸਟ ਕਰਦੇ ਰੰਗੇ ਹੱਥੀਂ ਫੜਿਆ
NEXT STORY