ਅੰਮ੍ਰਿਤਸਰ (ਦਲਜੀਤ) - ਪੰਜਾਬ ਦੇ ਅੰਮ੍ਰਿਤਸਰ ਵਿਚ ਮੰਕੀਪਾਕਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਮਰੀਜ਼ ਨੂੰ ਹਲਕਾ ਬੁਖ਼ਾਰ ਅਤੇ ਹੱਥ ’ਤੇ ਧੱਫੜ ਹਨ, ਜਦਕਿ ਦੂਜੇ ਮਰੀਜ਼ ਨੂੰ ਬੁਖ਼ਾਰ ਹੈ। ਇਕ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਦਕਿ ਦੂਜੇ ਮਰੀਜ਼ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਹਾਲਾਂਕਿ ਮੰਕੀਪੋਕਸ ਛੂਤ ਦੀ ਜਾਂਚ ਲਈ ਮਰੀਜ਼ ਦਾ ਇਕ ਸੈਂਪਲ ਪੂਣੇ ਸਥਿਤ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ ਭੇਜਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ
ਬੀਤੇ ਦਿਨ ਇਕ ਵਿਅਕਤੀ ਗੁਰੂ ਨਾਨਕ ਦੇਵ ਹਸਪਤਾਲ ਦੇ ਚਮੜੀ ਵਿਭਾਗ ਵਿਚ ਆਇਆ ਸੀ। ਇਸ ਵਿਅਕਤੀ ਦੀ ਯਾਤਰਾ ਦਾ ਇਤਿਹਾਸ ਦਿੱਲੀ ਨਾਲ ਸਬੰਧਤ ਹੈ। ਜਦੋਂ ਇਹ ਵਿਅਕਤੀ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਉਸ ਨੂੰ ਹਲਕਾ ਬੁਖ਼ਾਰ ਪਾਇਆ ਗਿਆ। ਇਸ ਤੋਂ ਬਾਅਦ ਸਕਰੀਨਿੰਗ ਦੌਰਾਨ ਹੱਥ ਅਤੇ ਗੁੱਟ ’ਤੇ ਧੱਫੜ ਪਾਏ ਗਏ। ਅਜਿਹੇ ਵਿਚ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਿਤ ਮੰਕੀਪਾਕਸ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਜਾਂਚ ਰਿਪੋਰਟ ’ਚ ਉਸ ਨੂੰ ਨੈਗੇਟਿਵ ਦੱਸਿਆ ਗਿਆ ਹੈ। ਉਥੇ ਹੀ ਦੂਜੇ ਮਰੀਜ਼ ਨੂੰ ਹਲਕਾ ਬੁਖ਼ਾਰ ਹੈ ਅਤੇ ਉਸ ਦੀ ਰਿਪੋਰਟ ਸਵੇਰ ਤੱਕ ਆਉਣੀ ਹੈ।
ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ
ਯਾਤਰੀਆਂ ਲਈ ਖ਼ਾਸ ਖ਼ਬਰ: ਅੰਮ੍ਰਿਤਸਰ ਤੋਂ ਲੰਡਨ ਲਈ 2 ਨਵੀਆਂ ਉਡਾਣਾਂ ਹੋਣਗੀਆਂ ਸ਼ੁਰੂ
NEXT STORY