ਅੰਮ੍ਰਿਤਸਰ (ਨਿਕਿਤਾ) : ਆਪਣੇ ਵਿਸ਼ੇਸ਼ ਅੰਦਾਜ਼ 'ਚ ਫਿਲਮ ਸਟਾਰ ਜ਼ਿਆਦਾਤਰ ਪੁਲਸ ਅਧਿਕਾਰੀਆਂ ਦੇ ਸਟਾਈਲ ਦੀ ਕਾਪੀ ਕਰ ਕੇ ਲੋਕਾਂ 'ਚ ਜ਼ਿਆਦਾ ਫੇਮਸ ਹੋ ਜਾਂਦੇ ਹਨ। ਪੁਲਸ ਦੇ ਰੋਲ 'ਚ ਸਲਮਾਨ ਖਾਨ, ਸੰਨੀ ਦਿਓਲ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਇਕ ਬ੍ਰਾਂਡ ਬਣ ਚੁੱਕੇ ਹਨ ਪਰ ਅਜੋਕੇ ਦੌਰ 'ਚ ਪੁਲਸ ਅਧਿਕਾਰੀ ਇੰਨੇ ਫਿਟ ਅਤੇ ਸਮਾਰਟ ਹਨ ਕਿ ਸ਼ਾਇਦ ਉਨ੍ਹਾਂ ਦੀ ਅਸਲ ਸ਼ਖਸੀਅਤ ਦੇ ਸਾਹਮਣੇ ਫਿਲਮ ਸਟਾਰ ਵੀ ਮਾਤ ਖਾ ਜਾਣ, ਜਿਥੋਂ ਪਹਿਲਾਂ ਆਮ ਲੋਕ ਫਿਲਮ ਸਟਾਰਾਂ ਨੂੰ ਪੁਲਸ ਰੋਲ 'ਚ ਕੰਮ ਕਰਦੇ ਦੇਖ ਕੇ ਉਨ੍ਹਾਂ ਵੱਲ ਆਕਰਸ਼ਿਤ ਹੋ ਜਾਂਦੇ ਸਨ ਪਰ ਹੁਣ ਅਸਲੀ ਪੁਲਸ ਅਧਿਕਾਰੀਆਂ ਦੇ ਸਟਾਈਲ ਨਾਲ ਨੌਜਵਾਨ ਉਨ੍ਹਾਂ ਦੇ ਸਟਾਈਲ ਨੂੰ ਫਾਲੋ ਕਰ ਰਹੇ ਹਨ।
ਰਾਊਡੀ ਰਾਠੌਰ ਅਕਸ਼ੇ ਕੁਮਾਰ ਤੋਂ ਘੱਟ ਨਹੀਂ ਹਨ ਸੁਰਿੰਦਰਪਾਲ ਸਿੰਘ ਪਰਮਾਰ
ਅੰਮ੍ਰਿਤਸਰ ਰੇਂਜ 'ਚ ਤਾਇਨਾਤ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਸ ਸੁਰਿੰਦਰਪਾਲ ਸਿੰਘ ਪਰਮਾਰ ਖੁਦ ਨੂੰ ਫਿਟ ਰੱਖਣ ਲਈ ਪੂਰੀ ਤਰ੍ਹਾਂ ਡਾਈਟ ਕਾਂਸ਼ੀਅਸ ਹਨ। 5 ਪੁਲਸ ਜ਼ਿਲਿਆਂ ਦੀ ਕਪਤਾਨੀ 'ਚ ਸਮੇਂ ਦੀ ਕਮੀ ਕਾਰਣ ਇਹ ਐਕਸਰਸਾਈਜ਼ ਤਾਂ ਨਹੀਂ ਕਰ ਪਾਉਂਦੇ ਪਰ ਘਰ 'ਚ ਟ੍ਰੇਡਮਿਲ ਅਤੇ ਜਾਗਿੰਗ ਇਨ੍ਹਾਂ ਦਾ ਸ਼ੌਕ ਹੈ। ਅੰਮ੍ਰਿਤਸਰ ਪੁਲਸ ਦੇ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਆਪਣੀ ਪ੍ਰਭਾਵਸ਼ਾਲੀ ਲੁੱਕ 'ਚ ਆਪਣਾ ਇਕ ਵੱਖਰਾ ਅੰਦਾਜ਼ ਰੱਖਦੇ ਹਨ। ਖੁਦ ਨੂੰ ਫਿਟ ਰੱਖਣ ਲਈ ਉਹ ਯੋਗਾ ਅਤੇ ਮੈਡੀਟੇਸ਼ਨ ਦਾ ਸਹਾਰਾ ਲੈਂਦੇ ਹਨ। ਸਵੇਰੇ ਜਲਦੀ ਉੱਠ ਕੇ ਹਲਕੀ ਜਿਹੀ ਜਾਗਿੰਗ ਕਰਨਾ ਇਨ੍ਹਾਂ ਦਾ ਸ਼ੌਕ ਹੈ।
ਐੱਸ.ਐੱਸ.ਪੀ.ਪਰਮਾਰ ਦਾ ਅੰਦਾਜ਼ ਹੈ ਬਿੰਦਾਸ
ਜਿਮ ਤੋਂ ਨਹੀਂ, ਅਖਾੜਿਆਂ ਤੋਂ ਸ਼ੁਰੂਆਤ ਕਰ ਕੇ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਬਣੇ ਪਰਮਪਾਲ ਸਿੰਘ ਦਾ ਅੰਦਾਜ਼ ਬਿੰਦਾਸ ਹੈ, ਜੋ ਐਟੀਟਿਊਟ 'ਚ ਆਪਣੀ ਐਕਟੀਵਿਟੀ ਅਤੇ ਫਿਟਨੈੱਸ ਰੱਖਦੇ ਹਨ, ਉਥੇ ਪ੍ਰਭਾਵਸ਼ਾਲੀ ਪੁਲਸ ਅਧਿਕਾਰੀ ਦੀ ਛਵੀ 'ਚ ਪਰਮਪਾਲ ਦਾ ਗੱਲਬਾਤ ਕਰਨ ਦਾ ਅੰਦਾਜ਼ ਵੀ ਆਪਣਾ ਅਤੇ ਡਰੈੱਸ ਦੇ ਸਟਾਈਲ ਵੀ। ਹੱਸ ਕੇ ਕਹਿੰਦੇ ਹਨ ਕਿ ਪੁਲਸ ਫਿਲਮਾਂ ਦੀ ਨਕਲ ਨਹੀਂ ਕਰਦੀ ਸਗੋਂ ਫਿਲਮਾਂ ਦੇ ਨਿਰਦੇਸ਼ਕ ਪੰਜਾਬ ਪੁਲਸ ਦੇ ਅੰਦਾਜ਼ ਦੀ ਕਾਪੀ ਕਰਦੇ ਹਨ। ਪੰਜਾਬ ਪੁਲਸ 'ਚ ਐੱਸ. ਪੀ. ਦੇ ਰੈਂਕ 'ਤੇ ਤਾਇਨਾਤ ਬਾਰਡਰ ਰੇਂਜ ਪੁਲਸ ਦੇ ਅਧਿਕਾਰੀ ਜਗਜੀਤ ਸਿੰਘ ਵਾਲੀਆ ਵੀ ਸਿੰਘ ਇਜ਼ ਕਿੰਗ ਦੀ ਡੈਫੀਨੇਸ਼ਨ ਹੈ। ਆਪਣੀ ਸ਼ਖਸੀਅਤ ਅਤੇ ਫਿਟਨੈੱਸ 'ਚ ਉਹ ਨੌਜਵਾਨਾਂ 'ਚ ਆਪਣੀ ਵਿਸ਼ੇਸ਼ ਖਿੱਚ ਰੱਖਦੇ ਹਨ।
ਸਿੰਘਮ ਦੇ ਨਾਂ ਤੋਂ ਜਾਣੇ ਜਾਂਦੇ ਹਨ ਕੁੰਵਰ ਵਿਜੇ ਪ੍ਰਤਾਪ
ਅੰਮ੍ਰਿਤਸਰ 'ਚ ਆਈ. ਜੀ. ਦੇ ਰਹਿੰਦੇ ਅਹੁਦੇ 'ਤੇ ਤਾਇਨਾਤ ਸਿੰਘਮ ਦੇ ਨਾਂ ਤੋਂ ਪ੍ਰਸਿੱਧ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਹੀ ਨਹੀਂ, ਦੇਸ਼ 'ਚ ਵੀ ਆਪਣੇ ਸਟਾਈਲ 'ਚ ਪ੍ਰਸਿੱਧ ਹੋਏ ਹਨ। ਯੋਗਾ 'ਚ ਪ੍ਰੰਪਰਾਗਤ ਕੁੰਵਰ ਦੀ ਪ੍ਰਫਾਰਮੈਂਸ ਦੀ ਤਾਰੀਫ ਬਾਬਾ ਰਾਮਦੇਵ ਨੇ ਖੁੱਲ੍ਹੇ ਸ਼ਬਦਾਂ 'ਚ ਕੀਤੀ ਸੀ। ਆਪਣੀ ਫਿਟਨੈੱਸ 'ਚ ਉਮਰ ਦੇ ਇਸ ਦੌਰ 'ਚ ਵੀ ਉਹ ਬੇਜੋੜ ਹਨ।
ਸੁਰੱਖਿਆ ਬਲਾਂ ਤੇ ਪੰਜਾਬ ਪੁਲਸ ਦੇ ਜਵਾਨਾਂ ਲਈ ਚੁਣੌਤੀ ਬਣੇ ਡਰੋਨ
NEXT STORY