ਅੰਮ੍ਰਿਤਸਰ (ਅਰੁਣ) : ਭੂਆ ਦੇ ਪਿੰਡ ਰਹਿਣ ਆਈ ਨਾਬਾਲਗ ਲੜਕੀ ਦੀ ਇਸ਼ਨਾਨ ਕਰਨ ਮੌਕੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਅਤੇ ਇਕ ਹੋਰ ਸਾਥੀ ਸਮੇਤ ਜਬਰ-ਜ਼ਨਾਹ ਕਰਨ ਵਾਲੇ ਮਮੇਰੇ ਭਰਾ ਖਿਲਾਫ ਕਾਰਵਾਈ ਕਰਦਿਆਂ ਥਾਣਾ ਬਿਆਸ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਨਿੱਕਾ ਰਈਆ ਸਥਿਤ ਆਪਣੀ ਭੂਆ ਦੇ ਘਰ ਰਹਿਣ ਆਈ ਸੀ, ਉਸ ਦੇ ਭੂਆ ਦੇ ਲੜਕੇ ਜੁਗਰਾਜ ਸਿੰਘ ਨੇ ਇਸ਼ਨਾਨ ਕਰਨ ਮੌਕੇ ਉਸ ਦੀ ਵੀਡੀਓ ਬਣਾ ਲਈ, ਜਿਸ ਨੂੰ ਬਾਅਦ 'ਚ ਇੰਟਰਨੈੱਟ 'ਤੇ ਪਾਉਣ ਦਾ ਡਰਾਵਾ ਦੇ ਕੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿਣ ਲੱਗ ਪਿਆ। ਉਸ ਨੂੰ ਬਿਆਸ ਦੇ ਇਕ ਹੋਟਲ 'ਚ ਲਿਜਾਣ ਮਗਰੋਂ ਜੁਗਰਾਜ ਸਿੰਘ ਪੁੱਤਰ ਅਤਰ ਸਿੰਘ ਵਾਸੀ ਬਾਬਾ ਬਕਾਲਾ ਮੋੜ ਅਤੇ ਜੋਬਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੈਦੋਕੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਮਾਮਲਾ ਦਰਜ ਕਰ ਕੇ ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਕਮਿਸ਼ਨਰ ਨੇ ਬਦਲਿਆ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰਾਂ ਦਾ ਸਟਾਫ
NEXT STORY