ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ ਦੇ ਪਿੰਡ ਲੋਹਾਰਕਾ ਵਿਖੇ ਬੀਤੀ ਰਾਤ ਕੁਝ ਚੋਰਾਂ ਵਲੋਂ ਪੰਜਾਬ ਐਂਡ ਸਿੰਘ ਬੈਂਕ ਦਾ ਏ.ਟੀ.ਐੱਮ. ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰੀ ਦੇ ਕੁਝ ਘੰਟਿਆਂ ਬਾਅਦ ਏ.ਟੀ.ਐੱਮ. ਪੁਲਸ ਥਾਣੇ ਪਹੁੰਚ ਗਿਆ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਤੇ ਘਟਨਾ ਸਥਾਨ 'ਤੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 3 ਕੁ ਵਜੇ ਦੇ ਕਰੀਬ ਚੋਰਾਂ ਨੇ ਬੜੀ ਹੀ ਚਾਲਾਕੀ ਨਾਲ ਏ.ਟੀ.ਐੱਮ. ਉਖਾੜਿਆ ਤੇ ਆਪਣੀ ਕਾਰ ਦੇ ਪਿੱਛੇ ਬੰਨ੍ਹ ਕੇ ਲੈ ਗਏ। ਇਸ ਦੌਰਾਨ ਹੋਏ ਖੜਾਕੇ ਤੋਂ ਜਾਗੇ ਕੁਝ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਚੋਰਾਂ ਦੀ ਕਾਰ ਦਾ ਪਿੱਛਾ ਕਰ ਰਹੀ ਪੁਲਸ ਨੂੰ ਵੇਖ ਚੋਰ ਏ.ਟੀ.ਐੱਮ. ਨੂੰ ਰਸਤੇ 'ਚ ਹੀ ਛੱਡ ਕੇ ਫਰਾਰ ਹੋ ਗਏ। ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਪੰਜਾਬ ਐਂਡ ਸਿੰਘ ਬੈਂਕ ਦੇ ਮੈਨੇਜਰ ਮੁਤਾਬਕ ਇਸ 'ਚ 2 ਲੱਖ 77 ਹਜ਼ਾਰ ਰੁਪਏ ਸਨ, ਜੋ ਸੁਰੱਖਿਅਤ ਹਨ।
'ਜੋਮੈਟੋ ਮੁਲਾਜ਼ਮਾਂ' ਦੇ ਲੇਬਰ ਤੋਂ ਵੀ ਮਾੜੇ ਹਾਲ, ਕੰਪਨੀ ਖਿਲਾਫ ਲਾਇਆ ਧਰਨਾ
NEXT STORY