ਅੰਮ੍ਰਿਤਸਰ (ਸੁਮਿਤ ਖੰਨਾ) : ਸਕੂਲਾਂ ਕਾਲਜਾਂ ਦੇ ਬਾਹਰ ਤੇ ਹੋਰ ਥਾਵਾਂ 'ਤੇ ਘੁੰਮਣ ਵਾਲੇ ਭੂੰਡ ਆਸ਼ਕਾਂ ਦੀ ਹੁਣ ਖੈਰ ਨਹੀਂ। ਸਕੂਲਾਂ ਕਾਲਜਾਂ ਦੇ ਬਾਹਰ ਤੇ ਹੋਰ ਥਾਵਾਂ 'ਤੇ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਸ਼ਕਤੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਇਨ੍ਹਾਂ ਸ਼ਕਤੀ ਟੀਮਾਂ ਨੂੰ ਹਰ ਝੰਡੀ ਦੇ ਕੇ ਰਵਾਨਾ ਕੀਤਾ।
ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਇਲਾਕੇ 'ਚ ਲਗਾਤਾਰ ਵਧ ਰਹੀਆਂ ਛੇੜਛਾੜ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਵਲੋਂ ਇਨ੍ਹਾਂ ਸ਼ਕਤੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਇਲਾਕੇ 'ਚ ਰੈਕੀ ਕਰਨਗੀਆਂ ਤੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣਗੀਆਂ।
ਇਸਦੇ ਨਾਲ ਹੀ ਪੁਲਸ ਵਲੋਂ ਇਕ ਵਸਟਸਐਪ ਨੰਬਰ ਵੀ ਜਾਰੀ ਕੀਤਾ ਗਿਆ, ਜਿਸ 'ਤੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਭੇਜ ਸਕਦਾ ਹੈ।
ਭਾਜਪਾ ਆਗੂ ਨੇ ਔਰਤ ਨੂੰ ਸ਼ਰੇਆਮ ਮਾਰੇ ਥੱਪੜ, ਮਾਮਲਾ ਥਾਣੇ ਪੁੱਜਾ
NEXT STORY