ਅੰਮ੍ਰਿਤਸਰ (ਸਰਬਜੀਤ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਨੇ ਅੰਮ੍ਰਿਤਸਰ ਦੇ ਗੁ. ਅਟਾਰੀ ਸਾਹਿਬ ਵਿਖੇ ਪਛਚਾਤਾਪ ਸਮਾਗਮ ਕਰਵਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 328 ਪਾਵਨ ਸਰੂਪਾਂ ਦੇ ਮਾਮਲੇ 'ਚ ਕੋਈ ਠੋਸ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਇਹ ਪਾਵਨ ਸਰੂਪ ਕਿੱਥੇ ਭੇਜੇ ਗਏ ਹਨ ਅਤੇ ਹੁਣ ਉਹ ਕਿੱਥੇ ਹਨ ਪਰ ਇਸ ਸਾਰੇ ਮਾਮਲੇ 'ਚ ਜੋ ਪਾਵਨ ਸਰੂਪਾਂ ਦੇ ਗਬਨ ਦੀ ਗੱਲ ਸਾਹਮਣੇ ਆਈ ਹੈ। ਉਸ ਸੰਬਧੀ ਸਾਡੀ ਪਾਰਟੀ ਵਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ ਸਾਰੇ ਜ਼ਿਲ੍ਹਿਆਂ 'ਚ ਪਛਚਾਤਾਪ ਵਜੋਂ ਸਮਾਗਮ ਕਰਵਾਏ ਜਾਣਗੇ, ਜਿਸ 'ਤੇ ਅੱਜ ਇਹ ਸਮਾਗਮ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਸਾਲੀ ਨੂੰ ਘਰ ਨੂੰ ਛੱਡਣ ਜਾ ਰਹੇ ਕੈਮੀਕਲ ਇੰਜੀਨੀਅਰ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ
ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਸਬੰਧੀ ਪੂਰੀ ਤਿਆਰੀ ਵਿਚ ਹੈ ਅਤੇ ਇਸ ਵਾਰ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ।
ਇਹ ਵੀ ਪੜ੍ਹੋ : ਫਿਲੀਪੀਨ ਦੇ ਨੰਬਰ ਤੋਂ ਸ਼ਿਵ ਸੈਨਾ ਨੇਤਾ ਨੂੰ 10ਵੀਂ ਵਾਰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਸਾਲੀ ਨੂੰ ਘਰ ਨੂੰ ਛੱਡਣ ਜਾ ਰਹੇ ਕੈਮੀਕਲ ਇੰਜੀਨੀਅਰ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ
NEXT STORY