ਪਟਿਆਲਾ (ਰਾਜੇਸ਼ ਪੰਜੌਲਾ): ਲੰਮੇ ਸਮੇਂ ਤੋਂ ਦੇਸ਼ ਅਤੇ ਹਿੰਦੂਆਂ ਦੇ ਹਿੱਤਾਂ ਲਈ ਕੰਮ ਕਰ ਰਹੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਮੁਖੀ ਹਰੀਸ਼ ਸਿੰਗਲਾ ਨੂੰ ਇਕ ਵਾਰ ਫ਼ਿਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਹਰੀਸ਼ ਸਿੰਗਲਾ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ 'ਚ ਫਿਲੀਪੀਨ ਦੇ ਨੰਬਰ +639169736630 ਤੋਂ 10ਵੀਂ ਵਾਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧੀ ਉਨ੍ਹਾਂ ਨੇ ਕੋਤਵਾਲੀ ਥਾਣੇ ਪਟਿਆਲਾ 'ਚ ਕੱਟੜਪੰਥੀਆਂ ਵਲੋਂ ਭੇਜੇ ਇਕ ਧਮਕੀ ਪੱਤਰ ਦੇ ਨਾਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਚ ਹਰੀਸ਼ ਸਿੰਗਲਾ ਦੀ ਫੋਟੋ ਕੱਟੜਪੰਥੀਆਂ ਦੇ ਸਿਖਰ 'ਤੇ ਰੱਖਦਿਆਂ ਉਸ ਨੂੰ ਪਹਿਲਾ ਨਿਸ਼ਾਨਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੋਦੀ ਖ਼ਾਨੇ ਦਾ ਵਿਰੋਧ ਕਰਨ ਵਾਲੀ ਡਾਕਟਰ ਗੁਰਪ੍ਰੀਤ ਦੀ ਭੇਤਭਰੀ ਹਾਲਤ 'ਚ ਮੌਤ
ਹਰੀਸ਼ ਸਿੰਗਲਾ ਨੇ ਕਿਹਾ ਕਿ ਉਹ ਪਿਛਲੇ 35 ਸਾਲਾਂ ਤੋਂ ਸ਼ਿਵ ਸੈਨਾ ਨਾਲ ਜੁੜੇ ਹੋਏ ਹਨ। ਸਨਾਤਨ, ਹਿੰਦੂ ਧਰਮ ਦੀ ਲਗਾਤਾਰ ਰੱਖਿਆ ਕਰ ਰਹੇ ਹਨ ਅਤੇ ਸ਼ੁਰੂ ਤੋਂ ਹੀ ਦ੍ਰਿੜਤਾ ਨਾਲ ਅੱਤਵਾਦ ਅਤੇ ਖ਼ਾਲਿਸਤਾਨ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ। ਇਸ ਕਾਰਣ ਉਹ ਸਾਡੇ ਵਰਗੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਅਸੀਂ ਇਨ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੇ। ਸਿੰਗਲਾ ਨੇ ਸੂਬਾ ਸਰਕਾਰ ਅਤੇ ਪੰਜਾਬ ਪੁਲਸ ਤੋਂ ਮੰਗ ਕੀਤੀ ਕਿ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਪੰਜਾਬ 'ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਪੰਜਾਬ ਦਾ ਮਾਹੌਲ ਵਿਗੜੇ। ਇਸ ਧਮਕੀ 'ਚ ਕੱਟੜਪੰਥੀਆਂ ਨੇ ਪ੍ਰਭੂ ਸ਼੍ਰੀ ਰਾਮ ਦੇ ਪੁਤਲੇ ਫੂਕਣ ਦੀ ਵੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਕਲਯੁੱਗੀ ਪਤਨੀ ਦੀ ਦਰਿੰਦਗੀ, ਪ੍ਰੇਮੀ ਨਾਲ ਮਿਲ ਉਜਾੜਿਆ ਆਪਣਾ ਸੁਹਾਗ
ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਖ਼ਾਲਿਸਤਾਨ ਵਿਰੁੱਧ ਸਖਤ ਰੁੱਖ ਹੁਣ ਨਰਮ ਲੱਗ ਰਿਹਾ ਹੈ। ਪਟਿਆਲਾ ਪੁਲਸ ਜਾਣਬੁੱਝ ਕੇ ਖਾਲਿਸਤਾਨੀ ਲਹਿਰ ਅਤੇ ਖਾਲਿਸਤਾਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਨਜ਼ਰਅੰਦਾਜ ਕਰ ਰਹੀ ਹੈ ਪਰ ਅਸੀਂ ਕਿਸੇ ਵੀ ਖਾਲਿਸਤਾਨੀ ਧਮਕੀ ਤੋਂ ਨਹੀਂ ਡਰਦੇ। ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣਕਾਰੀ ਦੇਣਾ ਸਾਡਾ ਫਰਜ਼ ਬਣਦਾ ਹੈ।
3 ਦਿਨਾਂ ਦੇ ਪੰਜਾਬ ਦੌਰੇ 'ਤੇ 'ਹਰੀਸ਼ ਰਾਵਤ', ਅੱਜ ਪਹਿਲੇ ਦਿਨ ਪੁੱਜਣਗੇ ਲੁਧਿਆਣਾ
NEXT STORY