ਅੰਮ੍ਰਿਤਸਰ (ਦੀਪਕ) : ਮੱਧ ਪ੍ਰਦੇਸ਼ 'ਚ ਪ੍ਰਸ਼ਾਸਨ ਵਲੋਂ ਘਰ ਢਾਹ ਕੇ ਉਜਾੜੇ ਗਏ ਸਿੱਖਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਭਾਈ ਲੌਂਗੋਵਾਲ ਵਲੋਂ ਐਲਾਨੀ ਸਹਾਇਤਾ ਰਾਸ਼ੀ ਦੇ ਇਹ ਚੈੱਕ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੱਧ ਪ੍ਰਦੇਸ਼ ਜਾ ਕੇ ਸਬੰਧਤਾਂ ਨੂੰ ਸੌਂਪੇ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਜ਼ਿਲਾ ਸ਼ਿਓਪੁਰ ਦੇ ਕਰਹਲ ਇਲਾਕੇ 'ਚ ਸਥਾਨਕ ਪ੍ਰਸ਼ਾਸਨ ਵਲੋਂ ਸਿੱਖਾਂ ਨੂੰ ਬੇਘਰ ਕਰਨ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤੁਰੰਤ ਹਰਕਤ 'ਚ ਆਉਂਦਿਆਂ 3 ਮੈਂਬਰੀ ਵਫਦ ਪੀੜਤਾਂ ਦੀ ਮਦਦ ਲਈ ਭੇਜਿਆ ਸੀ, ਜਿਸ ਨੇ ਮੱਧ ਪ੍ਰਦੇਸ਼ ਜਾ ਕੇ ਜਿਥੇ ਪੀੜਤ ਸਿੱਖਾਂ ਨਾਲ ਗੱਲਬਾਤ ਕੀਤੀ, ਉਥੇ ਹੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਕਰਹਲ ਇਲਾਕੇ 'ਚ ਚਿਰਾਂ ਤੋਂ ਵੱਸਦੇ ਸਿੱਖਾਂ ਨੂੰ ਉਜਾੜਨ ਕਾਰਣ ਅਜੇ ਵੀ ਉਨ੍ਹਾਂ 'ਚ ਭਾਰੀ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਸ਼੍ਰੋਮਣੀ ਕਮੇਟੀ ਵਲੋਂ ਲਈ ਗਈ ਸਾਰ 'ਤੇ ਧੰਨਵਾਦ ਕਰ ਰਹੇ ਹਨ, ਉਥੇ ਹੀ ਸਰਕਾਰ ਪ੍ਰਤੀ ਉਨ੍ਹਾਂ 'ਚ ਭਾਰੀ ਗੁੱਸਾ ਹੈ। ਭਾਈ ਗਰੇਵਾਲ ਨੇ ਦੱਸਿਆ ਕਿ ਜਿਨ੍ਹਾਂ ਪੀੜਤ 12 ਸਿੱਖ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ, ਉਨ੍ਹਾਂ 'ਚ ਗੁਰਮੀਤ ਸਿੰਘ, ਰਮਨਦੀਪ ਸਿੰਘ, ਸੰਤੋਖ ਸਿੰਘ, ਗੁਲਜ਼ਾਰ ਸਿੰਘ, ਸੁਰਿੰਦਰ ਸਿੰਘ, ਸੋਮਨ ਸਿੰਘ, ਸ਼ਿਵ ਕੁਮਾਰ ਸਿੰਘ, ਵੀਰ ਸਿੰਘ, ਨਿਰਭੈ ਸਿੰਘ, ਸੁਖਚੈਨ ਸਿੰਘ, ਤਰਵਿੰਦਰ ਸਿੰਘ ਤੇ ਹੰਸਰਾਜ ਸਿੰਘ ਸ਼ਾਮਲ ਹਨ।
ਨਵੀਂ ਤੇ ਪੱਕੀ ਕੁੱਲੀ ਬਣਨ ਦੀ ਆਸ ’ਚ ਢਾਹੇ ਸੀ ਪੁਰਾਣੇ ਮਕਾਨ, 300 ਤੋਂ ਵੱਧ ਲੋਕ ਹੋਏ ਬੇ-ਘਰ
NEXT STORY