ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਕ ਮੁਸਲਿਮ ਭਰਾ ਵਲੋਂ ਅਰਦਾਸ ਦੌਰਾਨ ਨਮਾਜ਼ ਪੜ੍ਹੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਧਾਰਮਿਕ ਸਦਭਾਵਨਾ ਦੀ ਇਸ ਵੀਡੀਓ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੂਲ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਇਸ ਵੀਡੀਓ 'ਚ ਇਕ ਮੁਸਲਿਮ ਭਰਾ ਕੇਸਰੀ ਰੰਗ ਦਾ ਰੂਮਾਲ ਬੰਨ੍ਹ ਕੇ ਸ੍ਰੀ ਹਰਿਮੰਦਰ ਦੇ ਘੰਟਾ ਘਰ ਚੌਕ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪ੍ਰਵੇਸ਼ ਕਰਕੇ ਪੌੜੀਆਂ ਉੱਤਰਨ ਤੋਂ ਬਾਅਦ ਮੁੱਖ ਭਵਨ ਦੇ ਦਰਸ਼ਨ ਕਰਕੇ ਹੱਥ ਜੋੜਦਾ ਹੈ। ਇਸ ਮੌਕੇ ਮੁਸਲਿਮ ਭਰਾ ਅਰਦਾਸ ਦੌਰਾਨ ਪਵਿੱਤਰ ਸਰੋਵਰ ਦੇ ਨੇੜੇ ਧਰਮ ਦੀ ਮਰਿਆਦਾ ਅਨੁਸਾਰ ਨਮਾਜ਼ ਪੜ੍ਹਦਾ ਹੈ। ਉਸ ਨੂੰ ਨਮਾਜ਼ ਪੜ੍ਹਦੇ ਦੇਖ ਕੋਈ ਵੀ ਸ਼ਰਧਾਲੂ ਖਲਲ ਨਹੀਂ ਪਾਉਂਦੇ ਅਤੇ ਅੱਗੇ ਵੱਖ ਜਾਂਦੇ ਹਨ।
ਸੱਚਖੰਡ ਦੇ ਇਤਿਹਾਸ 'ਚ ਕਿਸੇ ਮੁਸਲਿਮ ਭਾਈਚਾਰੇ ਦੇ ਵਿਅਕਤੀ ਵਲੋਂ ਪਹਿਲੀ ਵਾਰ ਪਵਿੱਤਰ ਪਰਿਕਰਮਾ 'ਚ ਨਮਾਜ਼ ਪੜ੍ਹੀ ਜਾਣ ਦੀ ਇਹ ਪਹਿਲੀ ਵੀਡੀਓ ਹੈ। ਇਹ ਵੀਡੀਓ ਸਵੇਰ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਜਦੋਂ ਇਕ ਹਿੰਦੀ ਅਖਬਾਰ ਵਲੋਂ ਐੱਸ.ਜੀ.ਪੀ.ਸੀ. ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਨਮਾਜ਼ ਪੜ੍ਹਨਾ ਵੀ ਇਕ ਅਰਦਾਸ ਹੈ।
ਪੰਜਾਬ ਆਪਣੇ ਵਿਧਾਇਕਾਂ ਲਈ ਲਵੇਗਾ 'ਆਲੀਸ਼ਾਨ ਫਲੈਟ'
NEXT STORY