ਅੰਮ੍ਰਿਤਸਰ (ਅਣਜਾਣ) - ਧੁੰਦ ਅਤੇ ਤ੍ਰੇਲ ਦੇ ਬਾਵਜੂਦ ਅਤੇ ਕੋਰੋਨਾ ਕਾਰਨ ਲੱਗਣ ਵਾਲੇ ਕਰਫਿਊ ਤੋਂ ਬਾਅਦ ਅੱਜ ਗੁਰੂ ਘਰ ਦੀਆਂ ਪ੍ਰੇਮੀ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਦੌਰਾਨ ਭਾਵੇਂ ਸੰਗਤਾਂ ਦੀ ਗਿਣਤੀ ਅਜੇ ਵੀ ਘੱਟ ਨਜ਼ਰ ਆਈ ਪਰ ਪਹਿਲਾਂ ਨਾਲੋਂ ਥੋੜ੍ਹੀ ਜ਼ਿਆਦਾ ਸੀ। ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੇ ਗੁਰੂ ਘਰ ਦੇ ਦਰਸ਼ਨ-ਦੀਦਾਰ ਕਰਨ ਉਪਰੰਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਕੀਤੀ। ਦੱਸ ਦੇਈਏ ਕਿ ਕੋਰੋਨਾ ਦੇ ਕਹਿਰ ਕਾਰਣ ਕਰਫਿਊ ਲੱਗਣ ਕਰ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਬਾਹੀ ਦਾ ਜੋਡ਼ਾ ਘਰ ਤਾਂ ਪਹਿਲਾਂ ਹੀ ਬੰਦ ਹੋ ਗਿਆ ਸੀ ਪਰ ਅੱਜ ਇਕ ਖਿਡ਼ਕੀ ਖੋਲ੍ਹੀ ਗਈ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਨਿਵਾਸ ਅਤੇ ਮਾਤਾ ਗੰਗਾ ਜੀ ਨਿਵਾਸ ਵਾਲੇ ਟਾਇਲਟ, ਬਾਥਰੂਮ ਬੰਦ ਰਹੇ, ਜਦਕਿ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਬਾਥਰੂਮ ਸੰਗਤਾਂ ਲਈ ਖੁੱਲ੍ਹੇ ਰੱਖੇ ਗਏ। ਨਿਵਾਸ ਅਸਥਾਨਾਂ ’ਚ ਇਸ ਸਮੇਂ ਕੋਈ ਵੀ ਸੰਗਤ ਨਹੀਂ ਠਹਿਰ ਰਹੀ। ਇਸ ਦੌਰਾਨ ਡਾਕਟਰੀ ਅਤੇ ਪੁਲਸ ਟੀਮਾਂ ਆਪਣੀ ਡਿਊਟੀ ’ਤੇ ਤਾਇਨਾਤ ਰਹੀਆਂ।
ਪੜ੍ਹੋ ਇਹ ਵੀ ਖਬਰ - ਮੱਸਿਆ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, ਸ੍ਰੀ ਹਰਿਮੰਦਰ ਸਾਹਿਬ ’ਚ ਘੱਟ ਰਹੀ ਸੰਗਤਾਂ ਦੀ ਗਿਣਤੀ
ਸ੍ਰੀ ਹਰਿਮੰਦਰ ਸਾਹਿਬ ਵਲੋਂ ਗਰੀਬ ਬਸਤੀਆਂ ’ਚ ਭੇਜਿਆ ਗਿਆ ਲੰਗਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਇੰਦਰਾ ਕਾਲੋਨੀ ਭਗਤਾਂ ਵਾਲਾ ਅਤੇ ਅੰਨਗੜ੍ਹ ’ਚ ਰਹਿੰਦੇ ਗਰੀਬ ਪਰਿਵਾਰਾਂ ਲਈ ਲੰਗਰ ਭੇਜਿਆ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਕਰਫਿਊ ਲੱਗਣ ਤੋਂ ਬਾਅਦ ਰੋਜ਼ਾਨਾ ਗਰੀਬ ਬਸਤੀਆਂ ’ਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੋ ਵੀ ਕੋਈ ਲੋੜਵੰਦ ਬਸਤੀ ਸਾਡੇ ਨਾਲ ਸੰਪਰਕ ਕਰਦੀ ਹੈ, ਉਸ ਨੂੰ ਲੰਗਰ ਪਹੁੰਚਾਇਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਕਾਬੁਲ ਗੁਰਦੁਆਰਾ ਹਮਲੇ ’ਚ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਵਾਲੀ ਥਾਂ ’ਤੇ ਧਮਾਕਾ
ਪੜ੍ਹੋ ਇਹ ਵੀ ਖਬਰ - ਪਿੰਡ ਰਾਮਪੁਰ ਸ਼ੈਣੀਆਂ ਦੇ ਨੌਜਵਾਨ ਦਾ ਟੈਸਟ ਪਾਜ਼ੀਟਿਵ ਆਉਣ 'ਤੇ ਚੁੱਕੇ 14 ਨੇੜਲੇ ਵਿਅਕਤੀ
ਸੰਗਤਾਂ ਨੇ ਕਬੂਤਰਾਂ ਨੂੰ ਦਾਣਾ ਅਤੇ ਕੁੱਤਿਆਂ ਨੂੰ ਪਾਈਆਂ ਰੋਟੀਆਂ
ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਬੰਦ ਹੋਣ ਨਾਲ ਜਿਥੇ ਇਨਸਾਨ ਭੁੱਖੇ-ਪਿਆਸੇ ਦਿਸ ਰਹੇ ਹਨ, ਉਥੇ ਹੀ ਪੰਛੀ ਅਤੇ ਜਾਨਵਰ ਵੀ ਭੁੱਖ ਅਤੇ ਪਿਆਸ ਨਾਲ ਤੜਫ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪਰਉਪਕਾਰੀ ਵਿਅਕਤੀਆਂ ਨੇ ਕਬੂਤਰਾਂ ਅਤੇ ਕੁੱਤਿਆਂ ਨੂੰ ਵੀ ਰੋਟੀ ਅਤੇ ਦਾਣਾ ਪਾਇਆ ਅਤੇ ਉਨ੍ਹਾਂ ਦੀ ਭੁੱਖ-ਪਿਆਸ ਨੂੰ ਤ੍ਰਿਪਤ ਕੀਤਾ।
ਪੰਜਾਬ 'ਚ ਕਰਫਿਊ ਦਰਮਿਆਨ ਸਰਕਾਰ ਨੇ ਲਾਂਚ ਕੀਤੀ 'ਕੋਵਾ ਐਪ', ਮਿਲਣਗੀਆਂ ਇਹ ਸਲਹੂਤਾਂ
NEXT STORY