ਜਲੰਧਰ/ਚੰਡੀਗੜ੍ਹ (ਧਵਨ,ਰਮਨਜੀਤ)— ਪੰਜਾਬ ਦੇ ਲੋਕਾਂ ਨੂੰ ਐਮਰਜੈਂਸੀ ਹਾਲਾਤ 'ਚ ਕਰਫਿਊ ਦੌਰਾਨ ਪਾਸ ਲੈਣ, ਭੀੜ-ਭਾੜ ਵਾਲੇ ਇਲਾਕਿਆਂ ਦੀ ਜਾਣਕਾਰੀ ਦੇਣ, ਘਰਾਂ 'ਚ ਕੁਆਰੰਟਾਈਨ ਰੋਗੀਆਂ ਬਾਰੇ ਸੂਚਨਾ ਦੇਣ, ਵਿਦੇਸ਼ਾਂ ਤੋਂ ਆਏ ਮੁਸਾਫਰਾਂ ਬਾਰੇ ਜਾਣਨ ਦੇ ਉਦੇਸ਼ ਨਾਲ 'ਕੋਵਾ ਐਪ' ਲਾਂਚ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਲਾਂਚ ਕੀਤੇ ਗਏ ਐਪ ਦੇ ਜ਼ਰੀਏ ਹੁਣ ਲੋਕਾਂ ਨੂੰ ਜਲਦੀ ਹੀ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ, ਡਾਕਟਰਾਂ ਦੀਆਂ ਸੇਵਾਵਾਂ ਲੈਣ ਬਾਰੇ ਵੀ ਸਹੂਲਤ ਮਿਲੇਗੀ। ਅਨੇਕਾਂ ਸੂਬਿਆਂ ਨੇ ਕੋਰੋਨਾ ਵਾਇਰਸ ਅਲਰਟ (ਕੋਵਾ ਐਪ) ਨੂੰ ਅਪਣਾਇਆ ਹੋਇਆ ਹੈ, ਜੋ ਕਿ ਕੈਨੇਡਾ ਦੇ ਵੀ 2 ਪ੍ਰੋਵਿੰਸਾਂ 'ਚ ਲਾਗੂ ਹੋਣ ਜਾ ਰਿਹਾ ਹੈ।
ਸਰਕਾਰ ਨੇ ਆਪਣੀ ਡਿਜੀਟਲ ਪੰਜਾਬ ਟੀਮ ਦੀ ਮਦਦ ਨਾਲ ਇਸ ਐਪ ਨੂੰ ਲਾਂਚ ਕੀਤਾ ਹੈ ਅਤੇ ਇਹ ਐਂਡ੍ਰਾਇਡ ਪਲੇਅ ਸਟੋਰ ਅਤੇ ਆਈ. ਓ. ਐੱਸ. ਐਪ ਸਟੋਰ 'ਤੇ ਉਪਲੱਬਧ ਹੋਵੇਗਾ। 28 ਮਾਰਚ ਤੱਕ ਸੂਬੇ ਦੇ 4.5 ਲੱਖ ਲੋਕਾਂ ਨੇ ਇਸ ਨੂੰ ਰਜਿਸਟ੍ਰੇਸ਼ਨ ਕੀਤਾ ਹੈ ਅਤੇ 20000 ਲੋਕ ਰੋਜ਼ਾਨਾ ਇਸ ਨੂੰ ਵੇਖ ਰਹੇ ਹਨ। ਇਸ ਨੂੰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ 'ਚ ਉਪਲੱਬਧ ਕਰਵਾਇਆ ਗਿਆ ਹੈ। ਸੂਬੇ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਅਨੁਸਾਰ ਗਵਰਨੈਂਸ ਰਿਫਾਰਮਸ ਵਿਭਾਗ ਨੇ ਇਸ ਨੂੰ ਲਾਗੂ ਕੀਤਾ ਅਤੇ ਇਹ ਐਪ ਹਰਿਆਣਾ, ਰਾਜਸਥਾਨ, ਛੱਤੀਸਗੜ੍ਹ 'ਚ ਚੱਲ ਰਿਹਾ ਹੈ, ਜਦੋਂ ਕਿ ਮਣੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਉਤਰਾਖੰਡ, ਦਿੱਲੀ ਅਤੇ ਲੇਹ ਵਿਚ ਇਸ ਐਪ ਨੂੰ ਜਲਦੀ ਹੀ ਅਡਾਪਟ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਕੁਲ 11 ਸੂਬਾ ਸਰਕਾਰਾਂ ਨੇ ਕੋਵਾ ਐਪਲੀਕੇਸ਼ਨ ਲਈ ਅਪਲਾਈ ਕੀਤਾ ਹੋਇਆ ਹੈ। ਇਸ ਐਪ ਦੇ ਜ਼ਰੀਏ ਲੋਕਾਂ ਨੂੰ ਸਮੇਂ-ਸਮੇਂ 'ਤੇ ਸਰਕਾਰ ਵਲੋਂ ਜਾਰੀ ਕੀਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ਅਤੇ ਦੀ ਵੀ ਜਾਣਕਾਰੀ ਮਿਲ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ
ਸੂਬੇ 'ਚ ਲਾਗੂ ਕਰਫਿਊ ਅਤੇ ਲਾਕਡਾਊਨ ਦੀ ਸਥਿਤੀ ਨੂੰ ਵੇਖਦੇ ਹੋਏ ਇਸ ਐਪ ਦੇ ਨਾਲ ਕਈ ਹੋਰ ਵਿਸ਼ੇਸ਼ਤਾਵਾਂ ਨੂੰ ਲਾਗੂ ਕੀਤਾ ਜਾਵੇਗਾ। ਇਨ੍ਹਾਂ ਵਿਚ ਕੋਵਿਡ-19 ਡੈਸ਼ਬੋਰਡ, ਸਰਕਾਰੀ ਨੋਟੀਫਿਕੇਸ਼ਨਾਂ, ਆਡੀਓ ਵੀਡੀਓ ਅਵੇਅਰਨੈੱਸ, ਵਿਦੇਸ਼ਾਂ ਤੋਂ ਆਏ ਮੁਸਾਫਰਾਂ ਦੀ ਜਾਣਕਾਰੀ, ਕਰਫਿਊ ਪਾਸ ਜਾਰੀ ਕਰਨ, ਹੋਮ ਕੁਆਰੰਟਾਈਨ ਲੋਕਾਂ ਬਾਰੇ ਸਾਰੀਆਂ ਜਾਣਕਾਰੀਆਂ ਉਪਲੱਬਧ ਹੋਣਗੀਆਂ। ਵਿੰਨੀ ਮਹਾਜਨ ਅਨੁਸਾਰ ਇਸ ਵਿਚ ਟੈਲੀ ਮੈਡੀਸਨ ਸਲਾਹ, ਬਿਨੈਕਾਰਾਂ ਨੂੰ ਡਾਕਟਰਾਂ ਦੇ ਨਾਲ ਕੁਨੈਕਟ ਕਰਨ ਆਦਿ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਠੀਕ ਹੋਣ ਉਪਰੰਤ ਘਰ ਪਰਤਣ 'ਤੇ ਪਿੰਡ 'ਚ ਦਹਿਸ਼ਤ
ਗੰਭੀਰ ਆਰਥਿਕ ਸੰਕਟ ਲਈ ਵੀ ਤਿਆਰ ਰਹੋ
NEXT STORY