ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ 'ਚ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਨਨਕਾਣਾ ਸਾਹਿਬ ਦਾ ਕਾਗਜ ਨਾਲ ਵਿਸ਼ੇਸ਼ ਮਾਡਲ ਤਿਆਰ ਕੀਤਾ ਹੈ, ਜੋ ਸੰਗਤ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਡਲ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੀ ਹੈਰੀਟੇਜ ਸਟਰੀਟ 'ਚ ਸੰਗਤ ਦੇ ਲਈ ਲਾਇਆ ਗਿਆ ਹੈ, ਜਿਸਨੂੰ ਦੇਖ ਸੰਗਤ ਭਾਵੁਕ ਹੋ ਗਈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਮਾਡਲ ਤਿਆਰ ਕਰਨ ਨੂੰ ਉਸ ਨੂੰ ਕਰੀਬ 22 ਦਿਨ ਦਾ ਸਮਾਂ ਲੱਗਿਆ ਹੈ। ਇਹ ਇਕ ਵਿਸ਼ੇਸ਼ ਕਾਗਜ਼ ਨਾਲ ਤਿਆਰ ਕੀਤਾ ਗਿਆ ਹੈ।
ਗੁਰਪ੍ਰੀਤ ਨੇ ਕਿਹਾ ਕਿ ਉਸ ਦੀ ਸੁਪਨਾ ਹੈ ਕਿ ਇਸ ਮਾਡਲ ਨੂੰ ਕੌਮਾਂਤਰੀ ਅਜਾਇਬ ਘਰ 'ਚ ਰੱਖਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੇ ਦਰਸ਼ਨ ਕਰ ਸਕਣ।
ਵਾਹ ਬਈ ਅਫਸਰੋ : ਨਾ ਝੋਨਾ ਬੀਜਿਆ ਨਾ ਪਰਾਲੀ ਸਾੜੀ, ਫਿਰ ਵੀ ਦਰਜ ਕੀਤਾ ਕੇਸ
NEXT STORY