ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਐੱਸ.ਜੀ.ਪੀ.ਸੀ. ਵੱਲੋਂ ਸੰਗਾਂ ਲਈ 4 ਫੋਨ ਨੰਬਰ ਜਾਰੀ ਕੀਤੇ ਗਏ ਹਨ। ਇਨ੍ਹਾਂ ਫੋਨ ਨੰਬਰਾਂ 'ਤੇ ਫੋਨ ਕਰਕੇ ਫੋਨ ਕਰ ਕੇ ਤੁਸੀਂ ਸ੍ਰੀ ਨਨਕਾਣਾ ਸਾਹਿਬ ਦੇ ਨਗਰ ਕੀਰਤਨ ਦੀ ਲੋਕੇਸ਼ਨ ਤੇ ਹੋਰ ਜਾਣਕਾਰੀ ਲੈ ਸਕਦੇ ਹੋ। ਦਰਅਸਲ 550 ਸਾਲਾ ਪ੍ਰਕਾਸ਼ ਪੁਰਬ 'ਤੇ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹਰ ਥਾਂ ਭਰਵਾਂ ਸਵਾਗਤ ਹੋ ਰਿਹਾ ਹੈ, ਜਿਸ ਕਰਕੇ ਨਗਰ ਕੀਰਤਨ ਆਪਣੇ ਮਿਥੇ ਸਮੇਂ ਤੋਂ ਕਰੀਬ 24 ਘੰਟੇ ਲੇਟ ਚੱਲ ਰਿਹਾ ਹੈ। ਲਿਹਾਜ਼ਾ ਨਗਰ ਕੀਰਤਨ ਦੇ ਸਵਾਗਤ 'ਚ ਸੰਗਤਾਂ ਵਲੋਂ ਤਿਆਰ ਕੀਤੇ ਲੰਗਰ-ਪ੍ਰਸ਼ਾਦੇ ਤੇ ਹੋਰ ਪ੍ਰਬੰਧ ਧਰੇ-ਧਰਾਏ ਰਹਿ ਜਾਂਦੇ ਹਨ। ਸੰਗਤ ਦੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੰਟਰੋਲ ਰੂਮ ਸਥਾਪਤ ਕਰਦਿਆਂ 4 ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ, ਜੋ 24 ਘੰਟੇ ਆਨ ਰਹਿਣਗੇ।
ਇਸਦੇ ਨਾਲ ਹੀ ਡਾ. ਰੂਪ ਸਿੰਘ ਨੇ ਦੱਸਿਆ ਕਿ ਹੌਲੀ ਚੱਲਣ ਕਰਕੇ ਪਾਲਕੀ ਸਾਹਿਬ ਤੇ ਸ਼ਸਤਰਾਂ ਵਾਲੀ ਬੱਸ ਸਣੇ ਹੋਰ ਵਾਹਨ ਖਰਾਬ ਹੋਣ ਦਾ ਖਦਸ਼ਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਡਬਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮਾਂ ਸਾਰਨੀ ਨੂੰ ਧਿਆਨ 'ਚ ਰੱਖਦੇ ਹੋਏ ਸੀਮਤ ਸਮੇਂ 'ਚ ਗੁਰੂ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਪ੍ਰਗਗਟ ਕਰਨ ਦੀ ਅਪੀਲ ਵੀ ਕੀਤੀ। ਦੱਸ ਦੇਈਏ ਕਿ 1 ਅਗਸਤ ਨੂੰ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਆਰੰਭ ਹੋਇਆ ਸੀ, ਜੋ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਪਹੁੰਚ ਕੇ ਸੰਪੰਨ ਹੋਵੇਗਾ।
4 ਜੀਆਂ ਦੀ ਇਕੱਠਿਆਂ ਜਲੀ ਚਿਤਾ, ਕੈਨੇਡਾ ਤੋਂ ਆਈ ਭੈਣ ਨੇ ਸਿਹਰਾ ਲਾ ਤੋਰਿਆ ਭਰਾ
NEXT STORY