ਅੰਮ੍ਰਿਤਸਰ (ਸੰਜੀਵ) : ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਸੈੱਲ ਆਪ੍ਰੇਸ਼ਨ ਵਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ ਨੇ ਅੱਜ ਪਿੰਡ ਮੋਹਨਪੁਰਾ ਤੋਂ 9 ਐੱਮ. ਐੱਮ. ਦਾ ਇਕ ਪਿਸਤੌਲ ਬਰਾਮਦ ਕਰਵਾਇਆ। ਪਿਛਲੇ ਕਰੀਬ 20 ਦਿਨਾਂ ਤੋਂ ਬਲਵੰਤ ਸਿੰਘ ਐੱਸ. ਐੱਸ. ਓ. ਸੀ. ਕੋਲ ਪੁਲਸ ਰਿਮਾਂਡ 'ਤੇ ਚੱਲ ਰਿਹਾ ਹੈ। ਉਸ ਨੂੰ ਏ. ਕੇ. 47 ਸੀਰੀਜ਼ ਦੀਆਂ ਰਾਈਫਲਾਂ ਅਤੇ ਗੋਲਾ ਬਾਰੂਦ ਦੇ ਨਾਲ ਉਸ ਦੇ 3 ਹੋਰ ਸਾਥੀਆਂ ਸਮੇਤ ਤਰਨਤਾਰਨ ਸੈਕਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਾਂਚ 'ਚ ਅੱਤਵਾਦੀਆਂ ਦੇ 5 ਹੋਰ ਨਾਂ ਸਾਹਮਣੇ ਆਏ।
ਅੱਤਵਾਦੀਆਂ ਦੇ ਇਸ ਮੈਡਿਊਲ ਨੂੰ ਜੇਲ 'ਚ ਬੈਠੇ ਅੱਤਵਾਦੀ ਮਾਨ ਸਿੰਘ ਨੇ ਪਾਕਿਸਤਾਨ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਆਪ੍ਰੇਟ ਕਰ ਰਹੇ ਰਣਜੀਤ ਸਿੰਘ ਨੀਟਾ ਅਤੇ ਜਰਮਨ ਵਿਚ ਬੈਠੇ ਅੱਤਵਾਦੀ ਗੁਰਮੀਤ ਸਿੰਘ ਬੱਗਾ ਡਾਕਟਰ ਦੇ ਕਹਿਣ 'ਤੇ ਤਿਆਰ ਕੀਤਾ ਸੀ। ਭਲਕੇ 9 ਅਕਤੂਬਰ ਨੂੰ ਸਾਰੇ ਅੱਤਵਾਦੀਆਂ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਫਰੀਦਕੋਟ 'ਚ ਫਿਰ ਹੋਈ ਲੁੱਟ ਦੀ ਵਾਰਦਾਤ, ਡਾਕਟਰ ਦੇ ਕੁਆਟਰ 'ਤੇ ਕੀਤਾ ਹੱਥ ਸਾਫ
NEXT STORY