ਅੰਮ੍ਰਿਤਸਰ (ਅਨਜਾਣ) : ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਬੀਤੇ ਦਿਨ ਦੁਪਹਿਰ 3 ਵਜੇ ਦੇ ਕਰੀਬ ਇਕ ਵਿਅਕਤੀ ਤੈਰਨ ਲੱਗਿਆਂ ਡੁੱਬ ਗਿਆ ਸੀ। ਉਸ ਦੀ ਲਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਤੇ ਤੈਰਾਕੀ ਦਸਤਿਆਂ ਵਲੋਂ ਭਾਲ ਕਰਦਿਆਂ ਰਾਤ ਡੇਢ ਵਜੇ ਬਾਹਰ ਕੱਢ ਲਈ ਗਈ ਸੀ। ਸੂਤਰਾਂ ਦੇ ਹਵਾਲੇ ਨਾਲ ਇਸ ਵਿਅਕਤੀ ਦੀ ਉਮਰ ਤਕਰੀਬਨ 30 ਤੋਂ 32 ਸਾਲ ਦੇ ਲਗਭਗ ਹੈ। ਇਸ ਦਾ ਕਦ 5 ਫੁੱਟ 7 ਇੰਚ ਹੈ। ਇਸ ਨੇ ਚਿੱਟੇ ਰੰਗ ਦਾ ਕੁੜਤਾ-ਪਜ਼ਾਮਾ ਤੇ ਚਿੱਟਾ ਪਰਨਾ ਬੰਨ੍ਹਿਆ ਹੋਇਆ ਸੀ। ਇਸ ਦੇ ਕੱਪੜਿਆਂ 'ਚੋਂ ਕੋਈ ਵੀ ਪੁਖਤਾ ਸਬੂਤ ਮਿਲਣ ਕਾਰਨ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ। ਥਾਣਾ ਗਲਿਆਰਾ ਦੀ ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਤਪਾਲ ਵਿਖੇ ਸ਼ਨਾਖਤ ਲਈ ਰੱਖ ਦਿੱਤਾ ਗਿਆ ਹੈ। ਪ੍ਰਸ਼ਾਸਨ ਵਲੋਂ ਇਸ ਵਿਅਕਤੀ ਬਾਰੇ ਪਤਾ ਲਾਉਣ ਲਈ ਜਾਂ ਇਸ ਦੇ ਵਾਰਸਾਂ ਵੱਲੋਂ ਸੰਪਰਕ ਕਰਨ ਲਈ ਮੁੱਖ ਅਫ਼ਸਰ ਥਾਣਾ ਕੋਤਵਾਲੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋਂ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਢੀਂਡਸਾ, ਬਾਦਲ ਪਰਿਵਾਰ 'ਤੇ ਕੀਤੇ ਵੱਡੇ ਹਮਲੇ
ਡੁੱਬੇ ਵਿਅਕਤੀ ਨੂੰ ਕੱਢਣ ਦੇ ਨਹੀਂ ਸਨ ਪੁੱਖਤਾ ਪ੍ਰਬੰਧ
ਜਦ ਵੀ ਕਦੇ ਸ੍ਰੀ ਹਰਿਮੰਦਰ ਸਾਹਿਬ ਜਾਂ ਆਸ-ਪਾਸ ਦੇ ਸਰੋਵਰਾਂ 'ਚ ਕੋਈ ਵਿਅਕਤੀ ਡੁੱਬ ਜਾਂਦਾ ਹੈ ਤਾਂ ਸ਼੍ਰੋਮਣੀ ਕਮੇਟੀ ਪਾਸ ਕੋਈ ਪੁੱਖਤਾ ਪ੍ਰਬੰਧ ਨਹੀਂ ਹਨ ਤਾਂ ਜੋ ਉਸ ਵਿਅਕਤੀ ਨੂੰ ਬਚਾਇਆ ਜਾ ਸਕੇ। ਕੇਵਲ ਇਕ ਹੀ ਗੋਤਾਖੋਰ ਸ਼੍ਰੋਮਣੀ ਕਮੇਟੀ ਪਾਸ ਹੈ, ਜਦਕਿ ਸੰਗਤਾਂ ਵੱਲੋਂ ਇਹ ਰੋਸ ਜਤਾਇਆ ਜਾ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਘੱਟੋ-ਘੱਟ ਤਿੰਨ ਤੋਂ ਚਾਰ ਗੋਤਾਖੋਰ ਹੋਣੇ ਜ਼ਰੂਰੀ ਹਨ। ਬਾਕੀ ਗੁਰਦੁਆਰਾ ਸਾਹਿਬ ਵਿਖੇ ਵੀ 2 ਗੋਤਾਖੋਰ ਹੋਣ ਚਾਹੀਦੇ ਹਨ, ਜੋ 24 ਘੰਟੇ ਸਰੋਵਰ ਲਾਗੇ ਹੋਣੇ ਜ਼ਰੂਰੀ ਹਨ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਮੈਚਾਂ 'ਤੇ ਸੱਟੇਬਾਜ਼ੀ ਕਰਨ ਵਾਲੇ 8 ਬੁੱਕੀ ਪੁਲਸ ਨੇ ਫੜ੍ਹੇ
NEXT STORY