ਜਲੰਧਰ (ਸ਼ੋਰੀ) : ਥਾਣਾ ਨੰਬਰ 5 ਨੇ ਸ਼ਹਿਨਾਈ ਪੈਲੇਸ ਰੋਡ ਸਥਿਤ ਨਿਊ ਅਸ਼ੋਕ ਨਗਰ 'ਚ ਬੀਤੀ ਰਾਤ ਲਗਭਗ 1.30 ਵਜੇ ਦੇ ਕਰੀਬ ਛਾਪੇਮਾਰੀ ਕੀਤੀ। ਜਿਥੇ ਮੌਜੂਦ 8 ਬੁੱਕੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਕਦੀ ਅਟੈਚੀ ਦੇ ਨਾਲ ਲੱਗੇ ਮੋਬਾਇਲ ਫੋਨ, ਐੱਲ. ਈ. ਡੀ. ਆਦਿ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਹਾਲਾਂਕਿ ਕਈ ਪ੍ਰਭਾਵਸ਼ਾਲੀ ਲੋਕਾਂ ਦੇ ਫੋਨ ਐੱਸ. ਐੱਚ. ਓ. ਦੇ ਆਏ ਕਿ ਉਨ੍ਹਾਂ ਵਿਚੋਂ ਕੁਝ ਨੂੰ ਛੱਡ ਦਿੱਤਾ ਜਾਵੇ ਪਰ ਐੱਸ. ਐੱਚ. ਓ. ਨੇ ਕਿਸੇ ਦੀ ਨਹੀਂ ਸੁਣੀ ਅਤੇ ਸਾਰਿਆਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਨਿਰਮਲ ਸਿੰਘ ਨੂੰ ਸੂਚਨਾ ਮਿਲੀ ਕਿ ਨਿਊ ਅਸ਼ੋਕ ਨਗਰ ਨਿਵਾਸੀ ਵਿਕਾਸ ਬੱਤਰਾ ਉਰਫ ਸ਼ੈਲੀ ਪੁੱਤਰ ਸਿਕੰਦਰ ਲਾਲ ਨਿਵਾਸੀ ਮਕਾਨ ਨੰਬਰ 72/05 ਨਿਊ ਅਸ਼ੋਕ ਨਗਰ ਆਪਣੇ ਘਰ ਦੀ ਉਪਰਲੀ ਮੰਜ਼ਿਲ 'ਤੇ ਮੈਚ 'ਤੇ ਸੱਟੇਬਾਜ਼ੀ ਲਾਉਣ ਦਾ ਕੰਮ ਸਾਥੀਆਂ ਨਾਲ ਕਰ ਰਿਹਾ ਹੈ।
ਪੁਲਸ ਨੇ ਛਾਪੇਮਾਰੀ ਕੀਤੀ ਸੀ ਤਾਂ ਉਥੇ ਬੁੱਕੀ ਕੀਰਤੀ ਗੋਸਵਾਮੀ ਪੁੱਤਰ ਸ਼ਾਮ ਲਾਲ ਨਿਵਾਸੀ ਵੀ. ਟੀ. ਕਾਲੋਨੀ ਕਾਲਾ ਸੰਘਿਆ, ਅਰੁਣ ਸ਼ਰਮਾ ਪੁੱਤਰ ਦਲੀਪ ਕੁਮਾਰ ਨਿਵਾਸੀ ਸੋਨੀਆ ਮੁਹੱਲਾ ਬਸਤੀ ਸ਼ੇਖ, ਭਾਰਤ ਕਪੂਰ ਉਰਫ ਮਨੀ ਪੁੱਤਰ ਦਵਿੰਦਰ ਕੁਮਾਰ ਨਿਵਾਸੀ ਰਸਤਾ ਮੁਹੱਲਾ, ਨਿਖਿਲ ਕੁਮਾਰ ਪੁੱਤਰ ਰਿਪੀ ਨਿਵਾਸੀ ਪਾਸਤਾ ਮੁਹੱਲਾ, ਸੰਦੀਪ ਕੁਮਾਰ ਉਰਫ ਸ਼ੌਂਕੀ ਪੁੱਤਰ ਭਾਰਤ ਭੂਸ਼ਣ ਨਿਵਾਸੀ ਰਸਤਾ ਮੁਹੱਲਾ ਬਸਤੀ ਸ਼ੇਖ, ਸੁੱਖਪ੍ਰੀਤ ਸਿੰਘ ਉਰਫ ਹਨੀ ਪੁੱਤਰ ਸੁਰਿੰਦਰਪਾਲ ਨਿਵਾਸੀ 507 ਰਾਜਾ ਗਾਰਡਨ ਬਸਤੀ ਪੀਰਦਾਦ ਰੋਡ, ਦੀਪਕ ਭੱਟੀ ਪੁੱਤਰ ਕੀਮਤੀ ਲਾਲ ਨਿਵਾਸੀ ਰਸਤਾ ਮੁਹੱਲਾ ਮੈਚ 'ਤੇ ਦੜੇ-ਸੱਟੇ ਲਾਉਣ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਕੋਲੋਂ ਪੁਲਸ ਨੇ ਮੋਬਾਇਲ ਫੋਨ ਨਾਲ ਅਟੈਚ ਸਪੈਸ਼ਲ ਅਟੈਚੀ ਜੋ ਕਿ ਦਿੱਲੀ ਤੋਂ ਉਨ੍ਹਾਂ ਨੇ ਤਿਆਰ ਕਰਾਇਆ ਸੀ। ਮਿਲਣ ਨਾਲ ਭਾਰਤੀ ਕਰੰਸੀ 4800 ਰੁਪਏ, 10 ਛੋਟੇ ਮੋਬਾਇਲ ਫੋਨ, ਐੱਲ. ਈ. ਡੀ. ਆਦਿ ਸਾਮਾਨ ਬਰਾਮਦ ਹੋਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਕਿ ਪਤਾ ਚੱਲ ਸਕੇ ਕਿ ਉਨ੍ਹਾਂ ਦਾ ਸੰਪਰਕ ਕਿਨ੍ਹਾਂ-ਕਿਨ੍ਹਾਂ ਲੋਕਾਂ ਨਾਲ ਹੈ।
ਪਹਿਲਾਂ ਵੀ ਹਨ ਕੇਸ ਦਰਜ
ਪੁਲਸ ਮੁਤਾਬਕ ਸ਼ੈਲੀ ਸਿਟੀ ਕਾਰ ਬਾਜ਼ਾਰ ਵਿਚ ਕਾਰਾਂ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ ਅਤੇ ਨਾਲ ਹੀ ਮੈਚਾਂ 'ਤੇ ਸੱਟੇਬਾਜ਼ੀ ਦਾ ਧੰਦਾ ਕਾਫੀ ਸਮੇਂ ਤੋਂ ਉਸ ਵਲੋਂ ਕੀਤਾ ਜਾਂਦਾ ਹੈ। ਕੀਰਤੀ ਫਾਈਨਾਂਸਰ ਦਾ ਕੰਮ ਕਰਦਾ ਹੈ ਅਤੇ ਥਾਣਾ ਭਾਰਗੋਂ ਕੈਂਪ ਅਤੇ ਥਾਣਾ ਬਸਤੀ ਬਾਵਾ ਖੇਲ ਵਿਚ ਜੂਏ ਦੇ ਕੇਸ ਉਸਦੇ ਖਿਲਾਫ ਦਰਜ ਹਨ। ਅਰੁਣ ਕਾਰ ਬਾਜ਼ਾਰ ਵਿਚ ਨੌਕਰੀ ਕਰਦਾ ਹੈ ਅਤੇ ਥਾਣਾ ਬਸਤੀ ਬਾਵਾ ਖੇਲ ਵਿਚ ਇਕ ਕੇਸ ਜੂਏ ਦਾ ਉਸ ਖਿਲਾਫ ਦਰਜ ਹੈ। ਭਾਰਤ ਕਪੂਰ ਵੀ ਫਾਈਨਾਂਸਰ ਹੈ। ਨਿਖਿਲ ਨਗਰ ਨਿਗਮ ਦੇ ਸੀਵਰਮੈਨ ਦੀ ਨੌਕਰੀ ਕਰਦਾ ਹੈ। ਉਸਦੇ ਖਿਲਾਫ ਥਾਣਾ ਨੰਬਰ 3 ਵਿਚ ਕੁੱਟਮਾਰ ਅਤੇ ਘਰ ਵਿਚ ਦਾਖਲ ਹੋ ਕ ਬਦਮਾਸ਼ੀ ਕਰਨ ਦਾ ਕੇਸ ਦਰਜ ਹੈ। ਉਸਦੇ ਨਾਲ ਹੀ ਥਾਣਾ ਨੰਬਰ 4 ਵਿਚ ਨਿਖਿਲ ਖਿਲਾਫ ਜੂਆ ਖੇਡਣ ਅਤੇ ਥਾਣਾ ਭੋਗਪੁਰ ਵਿਚ ਨਾਜਾਇਜ਼ ਅਸਲਾ ਰੱਖਣ ਦਾ ਕੇਸ ਦਰਜ ਹੈ। ਸੁੱਖਪ੍ਰੀਤ ਖਿਲਾਫ ਥਾਣਾ ਭਾਰਗੋ ਕੈਂਪ ਵਿਚ 3 ਕੇਸ ਜੂਆ ਖੇਡਣ ਅਤੇ ਇਕ ਕੇਸ ਥਾਣਾ ਨੰਬਰ 2 ਵਿਚ ਦਰਜ ਹੈ। ਦੀਪਕ ਖਿਲਾਫ ਥਾਣਾ ਨੰਬਰ 4 ਵਿਚ ਹੱਤਿਆ ਦੀ ਕੋਸ਼ਿਸ਼ ਅਤੇ ਜੂਆ ਖੇਡਣ ਦਾ ਕੇਸ ਦਰਜ ਹੈ।
7 ਮਹੀਨਿਆਂ ਦੀ ਗਰਭਵਤੀ ਨੇ ਐਂਬੂਲੈਂਸ 'ਚ ਦਿੱਤਾ ਬੱਚੇ ਨੂੰ ਜਨਮ
NEXT STORY