ਅੰਮ੍ਰਿਤਸਰ (ਛੀਨਾ): ਪੁਲਸ ਥਾਣਾ ਮਕਬੂਲਪੁਰਾ ਅਧੀਨ ਪੈਂਦੀ ਸ਼ੁੱਭਮ ਇਨਕਲੇਵ ਵਿਖੇ ਹੋਣ ਵਾਲੇ ਇਕ ਵਿਆਹ ਦੇ ਰੰਗ 'ਚ ਉਦੋਂ ਭੰਗ ਪੈ ਗਿਆ ਜਦੋਂ ਇਲਾਕਾ ਨਿਵਾਸੀਆ ਨੇ ਉਕਤ ਵਿਆਹ ਪ੍ਰੋਗਰਾਮ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੋਟਲ ਮਾਲਕ ਤੇ ਵਿਆਹ ਵਾਲੇ ਪਰਿਵਾਰਕ ਮੈਂਬਰਾ ਨਾਲ ਇਲਾਕਾ ਨਿਵਾਸੀਆ ਦੀ ਤਿੱਖੀ ਨੋਕ ਝੋਕ ਵੀ ਹੋਈ ਪਰ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ ਥਾਣਾ ਮਕਬੂਲਪੁਰਾ ਦੇ ਇੰਚਾਰਜ ਇੰਦਰਜੀਤ ਸਿੰਘ ਤੇ ਪੁਲਸ ਚੌਂਕੀ ਨਿਊ ਅੰਮ੍ਰਿਤਸਰ ਦੇ ਇੰਚਾਰਜ ਹਿੰਮਾਂਸ਼ੂ ਭਗਤ ਦੀ ਦਖ਼ਲ ਅੰਦਾਜ਼ੀ ਨਾਲ ਤਲਖੀ ਭਰਿਆ ਮਾਹੌਲ ਸ਼ਾਂਤ ਹੋ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚੋਂ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਕਾਬੂ, ਹੋਇਆ ਵੱਡਾ ਖ਼ੁਲਾਸਾ
ਇਹ ਹੈ ਪੂਰਾ ਮਾਮਲਾ
ਇਸ ਸਬੰਧ 'ਚ ਗੱਲਬਾਤ ਕਰਦਿਆਂ ਇਲਾਕੇ ਦੇ ਮੋਹਤਬਰ ਰਾਣਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਭਮ ਇਨਕਲੇਵ ਦੇ ਰਿਹਾਇਸ਼ੀ ਇਲਾਕੇ 'ਚ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਧੱਕੇ ਨਾਲ ਹੋਟਲ ਬਣਾ ਲਿਆ ਹੈ ਤੇ ਉਹ ਹੁਣ ਉਕਤ ਹੋਟਲ 'ਚ ਜ਼ਬਰੀ ਵਿਆਹ ਸਮਾਗਮ ਕਰਨਾ ਚਾਹੁੰਦਾ ਸੀ, ਜਿਸ ਦਾ ਇਲਾਕਾ ਨਿਵਾਸੀਆ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਪੰਜਾਬ ਸਰਕਾਰ ਦੇ ਟੂਰਿਜਮ ਵਿਭਾਗ ਦੀ ਮਨਜੂਰੀ ਨਾਲ ਇਲਾਕੇ 'ਚ ਖੋਲ੍ਹਿਆ ਹੋਟਲ
ਇਸ ਮੌਕੇ 'ਤੇ ਹੋਟਲ ਮਾਲਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਟੂਰਿਜਮ ਵਿਭਾਗ ਦੀ ਮਨਜੂਰੀ ਨਾਲ ਇਲਾਕੇ 'ਚ ਪ੍ਰੀਤ ਬੈਡ ਐਂਡ ਬਰੈਕ ਫ਼ਾਸਟ ਖੋਲ੍ਹਿਆ ਹੈ, ਜਿਥੇ ਉਨ੍ਹਾ ਦੀ ਭਤੀਜੀ ਦਾ ਅੱਜ ਵਿਆਹ ਹੋ ਰਿਹਾ ਹੈ ਪਰ ਇਲਾਕੇ ਦੇ ਲੋਕ ਬੁਕਿੰਗ ਵਾਲਾ ਵਿਆਹ ਸਮਾਗਮ ਸਮਝ ਕੇ ਵਿਰੋਧ ਕਰਨ ਲੱਗ ਪਏ ਹਨ। ਇਸ ਮੌਕੇ 'ਤੇ ਮਾਮਲਾ ਵਿਗੜਦਾ ਵੇਖ ਕੇ ਪੁਲਸ ਦੀ ਮੌਜੂਦਗੀ 'ਚ ਸੁਖਵਿੰਦਰ ਸਿੰਘ ਨੇ ਇਲਾਕਾ ਨਿਵਾਸੀਆ ਨੂੰ ਲਿਖਤੀ ਤੌਰ 'ਤੇ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਪ੍ਰੀਤ ਬੈਡ ਐਂਡ ਬਰੈਕ ਫਾਸਟ 'ਚ ਕਦੇ ਵੀ ਕੋਈ ਪ੍ਰੋਗਰਾਮ ਨਹੀਂ ਹੋਵੇਗਾ ਜਿਸ ਤੋਂ ਬਾਅਦ ਸਾਰਾ ਮਾਮਲਾ ਠੰਡਾਂ ਹੋ ਗਿਆ।
ਭਿਆਨਕ ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, ਮ੍ਰਿਤਕ ਦੇ ਆਸਰੇ ਚੱਲਦਾ ਸੀ ਘਰ ਦਾ ਗੁਜ਼ਾਰਾ
NEXT STORY