ਨੰਗਲ, (ਗੁਰਭਾਗ)-ਬੀਤੀ ਰਾਤ ਦੋ ਛੋਟੇ-ਛੋਟੇ ਬੱਚੇ ਭਟਕਦੇ ਹੋਏ ਨੰਗਲ ਪਹੁੰਚੇ। ਜਿਨ੍ਹਾਂ ਨੂੰ ਕੁਝ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਪੁਲਸ ਦੇ ਸਪੁਰਦ ਕਰ ਦਿੱਤਾ ਗਿਆ। ਪੁਲਸ ਮੁਲਾਜ਼ਮਾਂ ਵੱਲੋਂ ਪਡ਼ਤਾਲ ਕੀਤੀ ਜਾ ਰਹੀ ਹੈ ਕਿ ਇਹ ਬੱਚੇ ਕਿੱਥੇ ਦੇ ਵਸਨੀਕ ਹਨ। ਸੋਸ਼ਲ ਮੀਡੀਆ ’ਤੇ ਵੀ ਇਨ੍ਹਾਂ ਬੱਚਿਆਂ ਦੀ ਤਸਵੀਰਾਂ ਵਾਈਰਲ ਹੋ ਚੁੱਕੀਆਂ ਹਨ ਤਾਂ ਜੋ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਜਲਦੀ ਲੱਗ ਸਕੇ। ਜਾਣਕਾਰੀ ਦਿੰਦੇ ਜਵਾਹਰ ਮਾਰਕੀਟ ਵਾਸੀ ਬਲਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਸੋਮਵਾਰ ਦੀ ਰਾਤ ਤਕਰੀਬਨ ਸਾਡੇ ਨੌ ਵਜੇ ਉਹ ਤੇ ਉਸਦਾ ਦੋਸਤ ਬਾਹਰ ਮੇਨ ਰੋਡ ’ਤੇ ਸੈਰ ਕਰ ਰਹੇ ਸਨ ਕਿ ਉਨ੍ਹਾਂ ਰੋਡ ਕੰਢੇ ਇਕ ਕੁਡ਼ੀ ਤੇ ਮੁੰਡੇ ਨੂੰ ਵੇਖਿਆ। ਜਦੋਂ ਉਨ੍ਹਾਂ ਦੋਨੋਂ ਬੱਚਿਆਂ ਤੋਂ ਪੁੱਛ-ਗਿੱਛ ਕੀਤੀ ਤਾਂ ਬੱਚੇ ਬਹੁਤ ਜ਼ਿਆਦਾ ਘਬਰਾਏ ਜਾਪਦੇ ਸਨ। ਬਾਲੀ ਨੇ ਕਿਹਾ ਕਿ ਦੋਨੋ ਆਪਣੇ-ਆਪ ਨੂੰ ਭੈਣ ਭਰਾ ਆਖ ਰਹੇ ਸਨ, ਮੁੰਡੇ ਨੇ ਆਪਣਾ ਨਾਮ ਸਾਹਿਲ ਤੇ ਕੁਡ਼ੀ ਦਾ ਨਾਮ ਆਸ਼ੂ ਦੱਸਿਆ। ਬਾਲੀ ਨੇ ਕਿਹਾ ਕਿ ਦੋਨਾਂ ਬੱਚਿਆਂ ਨੂੰ ਅਸੀਂ ਰਾਤ ਆਪਣੇ ਕੋਲ ਰੱਖਿਆ ਤੇ ਉਨ੍ਹਾਂ ਨੂੰ ਰੋਟੀ ਖਵਾ ਕੇ ਸਵੇਰੇ ਨੰਗਲ ਪੁਲਸ ਹਵਾਲੇ ਕਰ ਦਿੱਤਾ। ਡੀ.ਐੱਸ.ਪੀ. ਨੰਗਲ ਜੀ.ਪੀ ਸਿੰਘ ਨੇ ਬੱਚਿਆਂ ਦੇ ਮਿਲਣ ਦੀ ਪੁਸ਼ਟੀ ਕਰਦੇ ਕਿਹਾ ਕਿ ਬੱਚੇ ਆਪਣੇ ਆਪ ਨੂੰ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸ ਰਹੇ ਹਨ। ਅਮ੍ਰਿਤਸਰ ਪੁਲਸ ਕੰਟਰੋਲ ਰੂਮ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੇ ਪਰਿਵਾਰ ਬਾਰੇ ਨਾ ਪਤਾ ਲੱਗਿਆ ਤਾਂ ਇਨ੍ਹਾਂ ਦੋਨਾਂ ਬੱਚਿਆਂ ਨੂੰ ਬਾਲ ਗ੍ਰਹਿ ਭੇਜ ਦਿੱਤਾ ਜਾਵੇਗਾ।
ਡੀ.ਸੀ. ਦਫਤਰ ਦੇ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਕੰਮ
NEXT STORY