ਅੰਮ੍ਰਿਤਸਰ (ਨੀਰਜ) - ਕੋਰੋਨਾ ਦੇ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਵਿਖੇ ਰੀਟ੍ਰੀਟ ਸੈਰੇਮਨੀ ਹੁਣ ਮੁੜ ਸ਼ੁਰੂ ਹੋ ਗਈ ਹੈ। 50 ਫੀਸਦੀ ਦੇ ਕਰੀਬ ਲੋਕ ਹੁਣ ਰੀਟ੍ਰੀਟ ਸੈਰੇਮਨੀ ਵੇਖ ਸਕਦੇ ਹਨ। ਬੀ.ਐੱਸ.ਐੱਫ. ਨੇ ਸੋਮਵਾਰ ਵਾਲੇ ਦਿਨ 50 ਫੀਸਦੀ ਕਪੈਸਿਟੀ ਦੇ ਨਾਲ ਦਰਸ਼ਕਾਂ ਨੂੰ ਪਰੇਡ ਵੇਖਣ ਦੀ ਇਜਾਜ਼ਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਅਟਾਰੀ ਵਾਹਗਾ ਬਾਰਡਰ ’ਤੇ ਟੂਰਿਸਟ ਗੈਲਰੀ ’ਚ 23000 ਲੋਕ ਬੈਠ ਸਕਦੇ ਹਨ ਪਰ ਹੁਣ 11 ਹਜ਼ਾਰ ਦੇ ਕਰੀਬ ਟੂਰਿਸਟ ਸੋਮਵਾਰ ਤੋਂ ਇਸ ਪਰੈਡ ਦਾ ਮਜ਼ਾ ਲੈ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ : 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ
ਪਰੇਡ ਸ਼ੁਰੂ ਹੋਣ ਦਾ ਸਮਾਂ 5.45 ਹੈ ਅਤੇ ਫਲੈਗ ਆੱਫ ਦਾ ਸਮਾਂ ਸ਼ਾਮ 6 ਵਜੇ ਹੈ। ਬੀ.ਐੱਸ.ਐੱਫ ਦੀ ਇਸ ਪਹਿਲ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਟੂਰਿਸਟਾਂ ਨੂੰ ਕਾਫ਼ੀ ਰਾਹਤ ਮਿਲੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸਿਰਫ਼ 300 ਲੋਕ ਵੀ ਪਰੇਡ ਵੇਖ ਸਕਦੇ ਸਨ। ਇਸ ਦੇ ਲਈ ਬੁਕਿੰਗ ਕਰਵਾਉਣੀ ਪੈਂਦੀ ਸੀ ਪਰ ਹੁਣ ਵੀ.ਆਈ.ਪੀ ਕੋਟੇ ਤੋਂ ਇਲਾਵਾ ਕਿਸੇ ਹੋਰ ਨੂੰ ਬੁਕਿੰਗ ਕਰਵਾਉਣ ਦੀ ਲੋੜ ਨਹੀਂ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਲਖੀਮਪੁਰ ਘਟਨਾ : SGPC ਮੈਂਬਰ ਪੰਜੋਲੀ ਵੱਲੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਦੇਸ਼ ਜਾਰੀ ਕਰਨ ਦੀ ਅਪੀਲ
NEXT STORY