ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵਲੋਂ ਪੰਜਾਬ ਦੇ ਰੈਜੀਡੈਂਸ ਡਾਕਟਰਾਂ ਦੀਆਂ ਮੈਡੀਕਲ ਫ਼ੀਸਾਂ ਅਤੇ ਸਟਾਈਪੈਂਡ(ਭੱਤੇ/ਵਜੀਫ਼ੇ)ਨੂੰ ਲੈ ਕੇ ਪ੍ਰੈੈਸ ਕਾਨਫ਼ਰੰਸ ਦੌਰਾਨ ਸੂਬੇ ਦੀ ਕਾਂਗਰਸ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆਂ ਨੇ ਕਿਹਾ ਕੋਰੋਨਾ ਨਾਲ ਲੜਨ ਵਾਲੇ ਯੋਧਿਆ ਦਾ ਸਾਰੇ ਹੀ ਬਹੁਤ ਸਤਿਕਾਰ ਰਹੇ ਹਨ ਪਰ ਦੂਜੇ ਪਾਸੇ ਇਹ ਯੋਧੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿਖਾਵੇ 'ਤੇ ਪੈਸੇ ਖ਼ਰਚ ਕਰ ਰਹੀ ਹੈ ਪਰ ਜਿਨ੍ਹਾਂ ਨਾਲ ਖੜ੍ਹੇ ਹੋਣ ਦੀ ਜਰੂਰਤ ਹੈ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਦੱਸਿਆ ਕਿ ਰੈਜੀਡੈਂਟ ਡਾਕਟਰ ਆਪਣੀਆਂ ਮੰਗਾਂ ਲੈ ਕੇ ਉਨ੍ਹਾਂ ਕੋਲ ਪਹੁੰਚੇ ਹਨ। ਉਨ੍ਹਾਂ ਦੀ ਮੰਗ ਹੈ ਕਿ ਮੈਡੀਕਲ ਕਾਲਜ 'ਚ ਕੰਮ ਕਰਦੇ ਡਾਕਟਰਾਂ ਦੇ ਸਟਾਈਪੈਂਡ 'ਚ ਵਾਧਾ ਕੀਤਾ ਜਾਵੇ।
ਇਹ ਵੀ ਪੜ੍ਹੋਂ : ਗਰਭਵਤੀ ਧੀ ਨੂੰ ਪੱਖੇ ਨਾਲ ਲਟਕਦਾ ਵੇਖ ਪਰਿਵਾਰ ਹੋਇਆ ਬੇਸੁੱਧ, ਸਹੁਰਿਆਂ 'ਤੇ ਲਗਾਏ ਇਲਜ਼ਾਮ
ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਨਕਲੀ ਕੋਰੋਨਾ ਜਾਂਚ ਵਾਲੀ ਤੁਲੀ ਲੈਬ ਦਾ ਮਾਮਲਾ ਸਭ ਦੇ ਸਾਹਮਣੇ ਸੀ, ਜਿਸ 'ਤੇ ਵਿਜੀਲੈਂਸ ਦਾ ਪਰਚਾ ਦਰਜ ਹੋਇਆ ਸੀ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦਾ ਕਾਰਨ ਇਹ ਹੈ ਕਿ ਪਹਿਲਾਂ ਜੋ ਤੁਲੀ ਲੈਬ ਨਾਲ ਸਰਕਾਰ ਦਾ ਸਮਝੌਤਾ ਹੋਇਆ ਸੀ ਉਹ ਹੁਣ ਕਿਸੇ ਹੋਰ ਨਾਲ ਹੋ ਗਿਆ ਹੈ। ਇਹ ਸਭ ਕੁਝ ਮਾਮਲੇ ਨੂੰ ਦਬਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਨਕਲੀ ਪੀ.ਪੀ.ਕਿੱਟਾਂ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅੱਜ ਤਿੰਨ ਮਹੀਨੇ ਬੀਤ ਜਾਣ ਦੇ ਬਾਅਦ ਵੀ ਇਸ ਦੀ ਜਾਂਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਪ੍ਰਾਈਵੇਟ ਡਾਕਟਰ ਦੇ ਖ਼ਿਲਾਫ਼ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਹਨ ਜੋ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ ਤੇ ਕਸਾਈ ਦਾ ਕੰਮ ਕਰ ਰਹੇ ਹਨ; ਜਿਨ੍ਹਾਂ ਨੂੰ ਪਹਿਲਾਂ ਵੀ ਕਾਂਗਰਸ ਦੇ ਮੰਤਰੀਆਂ ਵਲੋਂ ਬਚਾਇਆ ਗਿਆ ਤੇ ਅੱਗੇ ਵੀ ਬਚਾਇਆ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਹੀ ਹੁਣ ਕਹਿ ਰਹੇ ਹਨ ਕਿ ਤਿੰਨ ਮਹੀਨੇ ਦੀ ਜਾਂਚ 'ਚ ਕੁਝ ਨਹੀਂ ਹੋਇਆ, ਇਸ ਲਈ ਹੁਣ ਜਾਂਚ ਕੇਂਦਰ ਸਰਕਾਰ ਕਰੇ। ਉਨ੍ਹਾਂ ਕਿਹਾ ਕਿ ਜੋ ਵਿਰੋਧੀਆਂ ਪਰਾਟੀਆਂ ਕਹਿੰਦੀਆਂ ਸਨ ਹੁਣ ਉਹ ਹੀ ਕਾਂਗਰਸ ਦੇ ਆਪਣੇ ਮੰਤਰੀ ਹੀ ਬੋਲ ਰਹੇ ਹਨ।
ਇਹ ਵੀ ਪੜ੍ਹੋਂ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ
ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ
NEXT STORY