ਅੰਮ੍ਰਿਤਸਰ (ਮਹਿੰਦਰ) : ਦੇਸ਼ ਵਿਚ ਸਭ ਤੋਂ ਮਜ਼ਬੂਤ ਸਥਿਤੀ ਬਣਾ ਚੁੱਕੀ ਭਾਜਪਾ ਦੇ ਪੰਜਾਬ ਵਿਚ ਨਵੇਂ ਸੂਬਾ ਪ੍ਰਧਾਨ ਦੀ ਚੋਣ ਕਦੋਂ ਹੋਣੀ ਹੈ, ਇਸ 'ਤੇ ਹਾਲਾਂਕਿ ਅਜੇ ਕੋਈ ਸਥਿਤੀ ਸਪੱਸ਼ਟ ਨਹੀਂ ਹੈ, ਬਾਵਜੂਦ ਇਸ ਦੇ ਭਾਜਪਾ ਵਰਕਰਾਂ ਦੇ ਵਟਸਐਪ ਗਰੁੱਪ ਵਿਚ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਨੂੰ ਲੈ ਕੇ ਹੁਣ ਤੋਂ ਹੀ ਚਰਚਾ ਛਿੜ ਗਈ ਹੈ।
ਅੱਜ ਭਾਜਪਾ ਵਰਕਰਾਂ ਵੱਲੋਂ ਬਣਾਏ ਗਏ 'ਨਮੋ: 2022 ਅਗੇਨ ਇਨ ਪੰਜਾਬ' ਗਰੁੱਪ ਵਿਚ ਜਿਵੇਂ ਹੀ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਨਵੇਂ ਸੰਭਾਵਿਤ ਸੂਬਾ ਪ੍ਰਧਾਨ ਦੇ ਤੌਰ 'ਤੇ ਪੇਸ਼ ਕਰਨਾ ਸ਼ੁਰੂ ਕੀਤਾ ਗਿਆ ਤਾਂ ਹਰ ਪਾਸੇ ਜੋਸ਼ੀ ਸਮਰਥਕਾਂ ਵੱਲੋਂ ਇਕ-ਦੂਜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਜਦੋਂ 'ਆਪ' ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਰਿੰਦਰ ਸਿੰਘ ਖਾਲਸਾ ਦੀ ਹੋ ਰਹੀ ਚਰਚਾ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਤਾਂ ਇਕਦਮ ਪਾਰਟੀ ਵਰਕਰਾਂ ਵਿਚ ਨਵੇਂ ਸੰਭਾਵਿਤ ਸੂਬਾ ਪ੍ਰਧਾਨ ਸਬੰਧੀ ਸਸਪੈਂਸ ਵਧਣਾ ਸ਼ੁਰੂ ਹੋ ਗਿਆ।
ਸੰਭਾਵਿਤ ਨਵੇਂ ਸੂਬਾ ਪ੍ਰਧਾਨ ਵਜੋਂ ਰਾਕੇਸ਼ ਰਾਠੌਰ ਦਾ ਨਾਂ ਵੀ ਚਰਚਾ ਵਿਚ
ਭਾਜਪਾ ਵਰਕਰਾਂ ਵੱਲੋਂ ਬਣਾਏ ਵਟਸਐਪ ਗਰੁੱਪ ਵਿਚ ਦੇਰ ਸ਼ਾਮ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਦੇ ਇਕ ਸਮਰਥਕ ਨੇ ਉਨ੍ਹਾਂ ਦਾ ਨਾਂ ਵੀ ਫੋਟੋ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਦੇ ਅਗਲੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਰਾਠੌਰ ਹੀ ਬਣਨਗੇ। ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਲਈ ਪਾਰਟੀ ਵਰਕਰਾਂ ਵਿਚ ਚੱਲ ਰਹੀਆਂ ਚਰਚਾਵਾਂ ਦੌਰਾਨ ਹੁਣ ਰਾਜਕੇਸ਼ ਰਾਠੌਰ ਦਾ ਨਾਂ ਵੀ ਸ਼ਾਮਲ ਹੋਣ ਤੋਂ ਬਾਅਦ ਇਸ ਮਹੱਤਵਪੂਰਨ ਅਹੁਦੇ ਲਈ ਪ੍ਰਦੇਸ਼ ਪ੍ਰਧਾਨ ਦੇ ਨਾਂ ਦੀ ਛਿੜੀ ਚਰਚਾ ਵਿਚ ਹੁਣ ਕੁੱਲ 3 ਨਾਂ ਸ਼ਾਮਲ ਹੋ ਗਏ ਹਨ।
ਜੋਸ਼ੀ ਦੇ ਪੀ.ਏ. ਨੇ ਫਿਲਹਾਲ ਪੋਸਟ ਨੂੰ ਦੱਸਿਆ ਫੇਕ
ਨਵੇਂ ਸੰਭਾਵਿਤ ਸੂਬਾ ਪ੍ਰਧਾਨ ਦੇ ਤੌਰ 'ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਨਾਲ-ਨਾਲ ਭਾਜਪਾ ਵਰਕਰਾਂ ਦੇ ਵਟਸਐਪ ਗਰੁੱਪ ਵਿਚ ਹਰਿੰਦਰ ਸਿੰਘ ਖਾਲਸਾ ਦੇ ਨਾਂ ਦੀ ਚਰਚਾ ਹੋਣ ਤੋਂ ਬਾਅਦ ਜੋਸ਼ੀ ਦੇ ਪੀ.ਏ. ਜਸਪ੍ਰੀਤ ਸਿੰਘ ਨੇ ਸ਼ੇਅਰ ਹੋ ਰਹੀ ਪੋਸਟ ਨੂੰ ਫਿਲਹਾਲ ਫੇਕ ਦੱਸਦਿਆਂ ਪਾਰਟੀ ਵਰਕਰਾਂ ਨੂੰ ਅਜਿਹੀ ਫੇਕ ਪੋਸਟ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।
ਸਿੱਧੂ ਦੇ ਵੀ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ
ਭਾਜਪਾ ਦੇ ਯੁਵਾ ਨੇਤਾ ਸੰਨੀ ਚੋਪੜਾ ਨੇ ਇਕ ਪੋਸਟ ਪਾ ਕੇ ਨਾ ਸਿਰਫ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਨਵੇਂ ਸੰਭਾਵਿਤ ਸੂਬਾ ਪ੍ਰਧਾਨ ਦੱਸਿਆ, ਸਗੋਂ ਇਸ ਦੇ ਨਾਲ ਹੀ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਛੇਤੀ ਹੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਪੋਸਟ ਵਿਚ ਉਨ੍ਹਾਂ ਨੇ ਤਾਂ ਇੱਥੋਂ ਤੱਕ ਜ਼ਿਕਰ ਕਰ ਦਿੱਤਾ ਕਿ ਸਿੱਧੂ ਨੂੰ ਭਾਜਪਾ ਵਿਚ ਮੁੜ ਸ਼ਾਮਲ ਕਰਨ ਸਬੰਧੀ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਲ ਪੰਜਾਬ ਦੇ ਸਾਬਕਾ ਡਿਪਟੀ ਸੀ.ਐਮ. ਸੁਖਬੀਰ ਸਿੰਘ ਬਾਦਲ ਨਾਲ ਮਹੱਤਵਪੂਰਨ ਬੈਠਕ ਵੀ ਹੋ ਚੁੱਕੀ ਹੈ। ਇਸ ਲਈ ਪੰਜਾਬ ਦੀ ਰਾਜਨੀਤੀ ਵਿਚ ਹੁਣ ਨਵਾਂ ਮੋੜ ਕੀ ਆਉਂਦਾ ਹੈ, ਇਸ ਦਾ ਕੁੱਝ ਦਿਨਾਂ ਵਿਚ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ।
ਪੰਜਾਬ ਕੈਬਨਿਟ ਦੀ 31 ਤਰੀਕ ਨੂੰ ਹੋਣ ਵਾਲੀ ਬੈਠਕ ਰੱਦ
NEXT STORY